Close
Menu

‘ਭਾਰਤਨੈੱਟ’ ਦਾ ਦੂਜਾ ਪੜਾਅ ਸ਼ੁਰੂ

-- 14 November,2017

ਨਵੀਂ ਦਿੱਲੀ, 14 ਨਵੰਬਰ
ਮਾਰਚ 2019 ਤੱਕ ਸਾਰੀਆਂ ਪੰਚਾਇਤਾਂ ਨੂੰ ਉੱਚ ਰਫ਼ਤਾਰ ਬਰਾਂਡਬੈਂਡ ਮੁਹੱਈਆ ਕਰਨ ਲਈ 31 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ‘ਭਾਰਤਨੈੱਟ’ ਪ੍ਰਾਜੈਕਟ ਦਾ ਦੂਜਾ ਪੜਾਅ ਅੱਜ ਸ਼ੁਰੂ ਹੋ ਗਿਆ। ਟੈਲੀਕਾਮ ਮੰਤਰੀ ਮਨੋਜ ਸਿਨਹਾ, ਕਾਨੂੰਨ ਤੇ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ, ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨਾਲ ਨੇ ਇਹ ਪੜਾਅ ਸ਼ੁਰੂ ਕਰਨ ਦਾ ਐਲਾਨ ਕੀਤਾ।
30 ਹਜ਼ਾਰ ਪੰਚਾਇਤਾਂ ਨੂੰ ਬਰਾਡਬੈਂਡ ਸੇਵਾਵਾਂ ਮੁਹੱਈਆ ਕਰਨ ਲਈ ਰਿਲਾਇੰਸ ਜੀਓ ਨੇ ਅਗਾਊਂ ਗਾਹਕ ਫੀਸ ਵਜੋਂ ਸਭ ਤੋਂ ਵੱਧ 13 ਕਰੋੜ ਰੁਪਏ ਜਮ੍ਹਾਂ ਕਰਵਾਏ ਹਨ। ਇਸ ਦੇ ਨਾਲ ਹੀ ਕੰਪਨੀ ਨੇ ਸਰਕਾਰ ਤੋਂ ਇਸ ਪ੍ਰਜੈਕਟ ਦੇ ਵਿਸਤਾਰ ਦੌਰਾਨ ਹਰੇਕ ਪੰਚਾਇਤ ਵਿੱਚ ਬੈਂਡਵਿਡਥ ਖਰੀਦਣ ਦਾ ਵੀ ਭਰੋਸਾ ਦਿੱਤਾ।

Facebook Comment
Project by : XtremeStudioz