Close
Menu

ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਜਿੱਤ ਦੀ ਵਧਾਈ

-- 17 July,2017

ਨਵੀਂ ਦਿੱਲੀ, ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਤੇ ਗੌਤਮ ਗੰਭੀਰ ਸਮੇਤ ਕਈ ਕ੍ਰਿਕਟਰਾਂ ਨੇ ਨਿਊਜ਼ੀਲੈਂਡ ਨੂੰ 186 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ ਪਹੁੰਚਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ ਹੈ।
ਸਹਿਵਾਗ ਨੇ ਟਵੀਟ ਕੀਤਾ, ‘ਸ਼ਾਨਦਾਰ ਜਿੱਤ ਨਾਲ ਸੈਮੀ ਫਾਈਨਲ ’ਚ ਥਾਂ ਬਣਾਉਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈ। ਇਹ ਬਿਹਤਰੀਨ ਕੋਸ਼ਿਸ਼ ਸੀ।’ ਗੰਭੀਰ ਨੇ ਕਿਹਾ, ‘ਮਹਿਲਾ ਟੀਮ ਨੂੰ ਵਧਾਈ, ਸੈਮੀ ਫਾਈਨਲ ਲਈ ਤੁਹਾਨੂੰ ਸ਼ੁਭ ਕਾਮਨਾਵਾਂ। ਅਸੀਂ ਸਾਰੇ ਤੁਹਾਡੀ ਹਮਾਇਤ ਕਰਦੇ ਹਾਂ।’ ਹਰਭਜਨ ਨੇ ਵਧਾਈ ਸੰਦੇਸ਼ ’ਚ ਕਿਹਾ, ‘ਵਧਾਈ ਹੋਵੇ ਤੁਹਾਨੂੰ, ਭਾਰਤੀ ਟੀਮ ਦੀ ਤੂਫ਼ਾਨੀ ਕੋਸ਼ਿਸ਼ ਅੱਗੇ ਨਿਊਜ਼ੀਲੈਂਡ ਉਡ ਗਿਆ।’ ਵੀਵੀਐਸ ਲਕਸ਼ਮਣ, ਰਵੀਚੰਦਰ ਅਸ਼ਵਿਨ ਤੇ ਸੰਜੈ ਮਾਂਜਰੇਕਰ ਨੇ ਵੀ ਮਹਿਲਾ ਟੀਮ ਨੂੰ ਵਧਾਈ ਦਿੱਤੀ ਹੈ।
ਇਸੇ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਕਾਰਜਕਾਰੀ ਪ੍ਰਧਾਨ ਸੀਕੇ ਖੰਨਾ ਤੇ ਬੀਸੀਸੀਆਈ ਦਾ ਕੰਮ ਦੇਖ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਪ੍ਰਧਾਨ ਵਿਨੋਦ ਰਾਏ ਨੇ ਭਾਰਤੀ ਮਹਿਲਾ ਟੀਮ ਨੂੰ ਵਿਸ਼ਵ ਕੱਪ ਦੇ ਸੈਮੀ ਫਾਈਨਲ ਤੱਕ ਪਹੁੰਚਣ ਦੀ ਵਧਾਈ ਦਿੱਤੀ ਹੈ।
ਖੰਨਾ ਨੇ ਬੀਸੀਸੀਆਈ ਵੱਲੋਂ ਭਾਰਤੀ ਟੀਮ ਨੂੰ ਭੇਜੇ ਆਪਣੇ ਵਧਾਈ ਸੁਨੇਹੇ ’ਚ ਕਿਹਾ, ‘ਬੀਸੀਸੀਆਈ ਵੱਲੋਂ ਮੈਂ ਭਾਰਤੀ ਮਹਿਲਾ ਟੀਮ ਨੂੰ ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ ਪਹੁੰਚਣ ਦੀ ਵਧਾਈ ਦਿੰਦਾ ਹਾਂ। ਕਪਤਾਨ ਮਿਤਾਲੀ ਰਾਜ ਨੂੰ ਖਾਸ ਤੌਰ ’ਤੇ ਵਧਾਈ, ਜਿਸ ਨੇ ਕਪਤਾਨੀ ਪਾਰੀ ਖੇਡਦਿਆਂ ਸੈਂਕੜਾ ਜੜਿਆ।’ ਸੀਓਏ ਦੀ ਮੈਂਬਰ ਅਤੇ ਸਾਬਕਾ ਭਾਰਤੀ ਮਹਿਲਾ ਕ੍ਰਿਕਟਰ ਡਾਇਨਾ ਇਡੂਲਜੀ ਨੇ ਵੀ ਭਾਰਤੀ ਟੀਮ ਨੂੰ ਵਧਾਈ ਦਿੱਤੀ ਤੇ ਮਿਤਾਲੀ ਰਾਜ, ਹਰਮਨਪ੍ਰੀਤ ਕੌਰ, ਵੇਦਾ ਕ੍ਰਿਸ਼ਨਾਮੂਰਤੀ ਅਤੇ ਰਾਜੇਸ਼ਵਰੀ ਗਾਇਕਵਾੜ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।  

Facebook Comment
Project by : XtremeStudioz