Close
Menu

ਭਾਰਤੀ ਮਹਿਲਾ ਹਾਕੀ ਟੀਮ ਨਿਊਜ਼ੀਲੈਂਡ ਤੋਂ ਚੌਥਾ ਮੈਚ ਵੀ ਹਾਰੀ

-- 19 May,2017

ਹੈਮਿਲਟਨ— ਭਾਰਤੀ ਮਹਿਲਾ ਹਾਕੀ ਟੀਮ ਨੂੰ ਮੇਜ਼ਬਾਨ ਨਿਊਜ਼ੀਲੈਂਡ ਤੋਂ ਪੰਜ ਮੈਚਾਂ ਦੀ ਹਾਕੀ ਲੜੀ ਦੇ ਚੌਥੇ ਮੈਚ ‘ਚ ਅੱਜ ਇੱਥੇ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਉਸ ਨੇ ਪਹਿਲੇ ਤਿੰਨ ਮੈਚਾਂ ‘ਚ 4-1, 8-2 ਅਤੇ 3-2 ਨਾਲ ਜਿੱਤ ਦਰਜ ਕੀਤੀ ਸੀ ਅਤੇ ਹੁਣ ਉਹ ਅੰਤਿਮ ਮੈਚ ‘ਚ ਕਲੀਨ ਸਵੀਪ ਦੇ ਉਦੇਸ਼ ਨਾਲ ਉਤਰੇਗਾ।
ਭਾਰਤ ਨੇ ਅੱਜ ਹਮਲਾਵਰ ਰਵੱਈਆ ਅਪਣਾ ਕੇ ਚੰਗੀ ਸ਼ੁਰੂਆਤ ਕੀਤੀ ਸੀ ਪਰ ਨਿਊਜ਼ੀਲੈਂਡ ਦੀ ਡਿਫੈਂਸ ਲਾਈਨ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਸਾਹਮਣੇ ਉਸ ਦੀ ਇਕ ਵੀ ਚੱਲੀ। ਇਸ ਵਿਚਾਲੇ 14ਵੇਂ ਮਿੰਟ ‘ਚ ਨਿਊਜ਼ੀਲੈਂਡ ਨੂੰ ਗੋਲ ਕਰਨ ਦਾ ਮੌਕਾ ਮਿਲਿਆ ਅਤੇ ਰਾਚੇਲ ਮੈਕਕੈਨ ਨੇ ਉਸ ਦਾ ਲਾਹਾ ਲੈਂਦੇ ਹੋਏ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਨਾਲ ਭਾਰਤੀ ਟੀਮ ਦਬਾਅ ‘ਚ ਆ ਗਈ। ਇਸ ਤੋਂ ਬਾਅਦ ਨਿਊਜ਼ੀਲੈਂਡ ਹਾਵੀ ਹੋ ਗਿਆ। ਉਸ ਵੱਲੋਂ ਟੇਸਾ ਜੋਪ ਨੇ 17ਵੇਂ ਮਿੰਟ ‘ਚ ਦੂਜਾ ਗੋਲ ਦਾਗਿਆ। ਭਾਰਤੀਆਂ ਨੇ ਜਵਾਬੀ ਹਮਲੇ ਕੀਤੇ ਪਰ ਉਨ੍ਹਾਂ ਨੂੰ ਗੋਲ ਕਰਨ ‘ਚ ਸਫਲਤਾ ਨਹੀਂ ਮਿਲੀ। ਇਸ ਵਿਚਾਲੇ 26ਵੇਂ ਮਿੰਟ ‘ਚ ਰਾਚੇਲ ਮੈਕਕੈਨ ਨੇ ਆਪਣਾ ਦੂਜਾ ਗੋਲ ਕਰ ਕੇ ਬ੍ਰੇਕ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ 3-0 ਨਾਲ ਮਜ਼ਬੂਤ ਬੜ੍ਹਤ ਦਿਵਾ ਦਿੱਤੀ।
ਨਿਊਜ਼ੀਲੈਂਡ ਨੇ ਦੂਜੇ ਹਾਫ ਦੇ ਦੋਵੇਂ ਕੁਆਰਟਰ ‘ਚ ਵੀ ਭਾਰਤੀ ਗੋਲ ‘ਤੇ ਲਗਾਤਾਰ ਹਮਲੇ ਕੀਤੇ ਪਰ ਰਜਨੀ ਇਤਿਮਾਰਪੁ ਨੇ ਇਸ ਵਿਚਾਲੇ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕੁਝ ਸ਼ਾਨਦਾਰ ਬਚਾਅ ਕੀਤੇ। ਇਸ ਵਿਚਾਲੇ ਭਾਰਤ ਵੱਲੋਂ ਵੀ ਕੋਸ਼ਿਸਾਂ ਕੀਤੀਆਂ ਗਈਆਂ ਪਰ ਟੀਮ ਅਖੀਰ ਤੱਕ ਖਾਤਾ ਖੋਲ੍ਹਣ ‘ਚ ਅਸਫਲ ਰਹੀ।

Facebook Comment
Project by : XtremeStudioz