Close
Menu

ਭਾਰਤੀ ਮਾਹਿਰ ਨੇ ਨਸਲੀ ਭੇਦਭਾਵ ਖ਼ਿਲਾਫ਼ ਖੋਲ੍ਹਿਆ ਮੋਰਚਾ

-- 21 June,2018

ਲੰਡਨ, ਭਾਰਤੀ ਮੂਲ ਦੀ ਇਕ ਮੋਹਰੀ ਅਕਾਦਮਿਕ ਮਾਹਿਰ ਨੇ ਕਿੰਗਜ਼ ਕਾਲਜ ਲੰਡਨ ’ਚ ਸਟਾਫ਼ ਮੈਂਬਰਾਂ ਉਤੇ ‘ਨਸਲੀ’ ਵਿਤਕਰੇ ਦਾ ਦੋਸ਼ ਲਾ ਕੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸੇਧ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੈਂਬਰਿਜ ਯੂਨੀਵਰਸਿਟੀ ਵਿੱਚ ਬਸਤੀਵਾਦ ਤੋਂ ਬਾਅਦ ਦੇ ਸਾਹਿਤ ਬਾਰੇ ਖੋਜ ਕਰ ਰਹੀ ਪ੍ਰਿਯਵੰਦਾ ਗੋਪਾਲ ਦਾ ਕਹਿਣਾ ਹੈ ਕਿ ਕਾਲਜ ਦਾ ਸਟਾਫ਼ ਉਨ੍ਹਾਂ ਨੂੰ ‘ਡਾਕਟਰ’ ਮੰਨਣ ਤੋਂ ‘ਇਨਕਾਰੀ’ ਹੈ।  ਉਨ੍ਹਾਂ ਟਵਿੱਟਰ ਉਤੇ ਲਿਖਿਆ ਕਿ ਕੁਝ ਲੋਕ ਜਾਣਬੁੱਝ ਕੇ ‘ਡਾਕਟਰ’ ਕਹਿਣ ਦੀ ਬਜਾਏ ਸਿਰਫ਼ ‘ਮੈਡਮ’ ਕਹਿ ਕੇ ਸੰਬੋਧਨ ਕਰਦੇ ਹਨ। ਪ੍ਰਿਯਵੰਦਾ ਨੇ ਇਸ ਵਰਤਾਰੇ ਨੂੰ ਨਸਲੀ ਭੇਦਭਾਵ ਨਾਲ ਜੋੜਦਿਆਂ ਟਵਿੱਟਰ ਉਤੇ ਲਿਖਿਆ ਕਿ ਕੈਂਬਰਿਜ ’ਵਰਸਿਟੀ ਵਿੱਚ ਅਜਿਹੀਆਂ ਕਈ ਘਟਨਾਵਾਂ ਆਮ ਵਾਪਰਦੀਆਂ ਹਨ।

Facebook Comment
Project by : XtremeStudioz