Close
Menu

ਭਾਰਤ ਤੇ ਯੂਏਈ ਨੇ ਕਰੰਸੀ ਵਟਾਂਦਰਾ ਸੰਧੀ ’ਤੇ ਸਹੀ ਪਾਈ

-- 05 December,2018

ਅਬੂ ਧਾਬੀ, 5 ਦਸੰਬਰ
ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕਰੰਸੀ ਤਬਾਦਲਾ ਸਮੇਤ ਦੋ ਸੰਧੀਆਂ ’ਤੇ ਸਹੀ ਪਾਈ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਇੱਥੇ ਆਪਣੇ ਹਮਰੁਤਬਾ ਜ਼ਾਇਦ ਅਲ ਨਾਹਿਆਨ ਨਾਲ ਵਪਾਰ ਤੇ ਸੁਰੱਖਿਆ ਜਿਹੇ ਖੇਤਰਾਂ ਵਿਚ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ।
ਸ੍ਰੀਮਤੀ ਸਵਰਾਜ ਦੋ ਰੋਜ਼ਾ ਫ਼ੇਰੀ ਤਹਿਤ ਸੋਮਵਾਰ ਨੂੰ ਇੱਥੇ ਪੁੱਜੇ ਸਨ ਤੇ ਯੂਏਈ-ਭਾਰਤ ਜੁਆਇੰਟ ਕਮਿਸ਼ਨ ਮੀਟਿੰਗ ਤੋਂ ਪਹਿਲਾਂ ਸ੍ਰੀ ਨਾਹਿਆਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਦੋਵਾਂ ਦੇਸ਼ਾਂ ਵਿਚਕਾਰ ਕਰੰਸੀ ਵਟਾਂਦਰੇ ਦੀ ਸੰਧੀ ਤਹਿਤ ਇਨ੍ਹਾਂ ਨੂੰ ਆਪੋ ਆਪਣੀ ਕਰੰਸੀ ਵਿਚ ਵਪਾਰ ਕਰਨ ਅਤੇ ਡਾਲਰ ਦੀ ਬਜਾਇ ਪਹਿਲਾਂ ਤੋਂ ਤੈਅਸ਼ੁਦਾ ਵਟਾਂਦਰਾ ਦਰਾਂ ’ਤੇ ਦਰਾਮਦ-ਬਰਾਮਦਾਂ ਦੀ ਅਦਾਇਗੀ ਕਰਨ ਦੀ ਖੁੱਲ੍ਹ ਮਿਲ ਜਾਵੇਗੀ। ਦੂਜੀ ਸੰਧੀ ਅਫ਼ਰੀਕਾ ਵਿਚ ਦੋਵਾਂ ਦੇਸ਼ਾਂ ਵਲੋਂ ਵਿਕਾਸ ਦੇ ਪ੍ਰਾਜੈਕਟ ਸ਼ੁਰੂ ਕਰਨ ਬਾਰੇ ਹੈ। ਭਾਰਤ ਤੇ ਯੂਏਈ ਵਿਚਕਾਰ ਕਰੀਬ 50 ਅਰਬ ਡਾਲਰ ਦਾ ਦੁਵੱਲਾ ਵਪਾਰ ਹੁੰਦਾ ਹੈ ਤੇ ਯੂਏਈ ਭਾਰਤੀ ਤੇਲ ਬਰਾਮਦਾਂ ਦਾ ਛੇਵਾਂ ਸਭ ਤੋਂ ਵੱਡਾ ਸਰੋਤ ਹੈ।

Facebook Comment
Project by : XtremeStudioz