Close
Menu

ਭਾਰਤ-ਪਾਕਿਸਤਾਨ ਦੀ ਯਾਤਰਾ ‘ਤੇ ਆਉਣਗੇ ਲੰਡਨ ਦੇ ਮੇਅਰ ਸਾਦਿਕ ਖਾਨ

-- 12 October,2017

ਲੰਡਨ — ਲੰਡਨ ਦੇ ਪਹਿਲੇ ਮੁਸਲਿਮ ਮੇਅਰ ਸਾਦਿਕ ਖਾਨ ਇਸ ਸਾਲ ਭਾਰਤ ਅਤੇ ਪਾਕਿਸਤਾਨ ਦੀ ਯਾਤਰਾ ‘ਤੇ ਆਉਣਗੇ। ਸਾਦਿਕ ਨਾਲ ਉਨ੍ਹਾਂ ਦੇ ਡਿਪਟੀ ਮੇਅਰ ਰਾਜੇਸ਼ ਅਗਰਵਾਲ ਵੀ ਆ ਰਹੇ ਹਨ। ਉਹ ਪਹਿਲੇ ਭਾਰਤ ਜਾਣਗੇ, ਜਿੱਥੇ ਉਹ ਮੁੰਬਈ, ਦਿੱਲੀ ਅਤੇ ਅੰਮ੍ਰਿਤਸਰ ਜਾਣਗੇ। ਜਿੱਥੋਂ ਉਹ ਪਾਕਿਸਤਾਨ ਜਾਣਗੇ। ਸਾਦਿਕ ਨੇ ਕਿਹਾ ਮੈਂ ਜਿਸ ਚੀਜ਼ ਨੂੰ ਲੈ ਕੇ ਸਭ ਤੋਂ ਜ਼ਿਆਦਾ ਉਤਸ਼ਾਹਤ ਹਾਂ, ਉਹ ਇਹ ਹੈ ਕਿ ਇਸ ਯਾਤਰਾ ਨਾਲ ਲੰਡਨ ਦੇ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਇਹ ਮਹੱਤਵਪੂਰਨ ਮਿਸ਼ਨ ਹੈ। ਜਿਸ ਦੇ ਤਹਿਤ ਲੰਡਨ ਕਈ ਖੇਤਰਾਂ ‘ਚ ਭਾਰਤ ਅਤੇ ਪਾਕਿਸਤਾਨ ਵਿਚ ਆਪਣੇ ਹਮਰੁਤਬਿਆਂ ਨਾਲ ਮਿਲ ਕੇ ਕੰਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਦਾਦਾ-ਦਾਦੀ ਭਾਰਤ ਵਿਚ ਜਨਮੇ ਅਤੇ ਮਾਤਾ-ਪਿਤਾ ਪਾਕਿਸਤਾਨ ਤੋਂ ਲੰਡਨ ਜਾ ਕੇ ਵੱਸ ਗਏ, ਇਸ ਲਈ ਮੈਂ ਵੀ ਭਾਰਤ ਅਤੇ ਪਾਕਿਸਤਾਨ ਨਾਲ ਡੂੰਘਾ ਲਗਾਅ ਮਹਿਸੂਸ ਕਰਦਾ ਹਾਂ।
ਇਕ ਰਿਪੋਰਟ ਮੁਤਾਬਕ ਸਾਦਿਕ ਨਾ ਸਿਰਫ ਰਾਜਨੇਤਾਵਾਂ ਅਤੇ ਉਦਯੋਗਪਤੀਆਂ ਨੂੰ ਮਿਲਗੇ, ਸਗੋਂ ਕਿ ਫਿਲਮ, ਖੇਡ, ਸਿੱਖਿਆ ਸਮੇਤ ਕਈ ਹੋਰ ਖੇਤਰਾਂ ਦੇ ਲੋਕਾਂ ਨਾਲ ਵੀ ਮਿਲਣਗੇ। 6 ਦਿਨਾਂ ਦੀ ਯਾਤਰਾ ਦੌਰਾਨ ਉਹ 6 ਸ਼ਹਿਰਾਂ ਵਿਚ ਜਾਣਗੇ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਹੀ ਟ੍ਰਿਪ ਦੌਰਾਨ ਭਾਰਤ ਅਤੇ ਪਾਕਿਸਤਾਨ ਦੀ ਯਾਤਰਾ ‘ਤੇ ਜਾਣ ਵਾਲੇ ਸਾਦਿਕ ਖਾਨ ਲੰਡਨ ਦੇ ਪਹਿਲੇ ਮੇਅਰ ਹਨ। 
ਸਾਦਿਕ ਨੇ ਕਿਹਾ ਕਿ ਮੈਂ ਇਸਲਾਮਾਬਾਦ, ਲਾਹੌਰ ਅਤੇ ਕਰਾਚੀ ਜਾਵਾਂਗਾ। ਮੈਂ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਪ੍ਰਤਿਭਾ, ਬਿਜ਼ਨੈੱਸ ਅਤੇ ਦੋਸਤੀ ਲਈ ਲੰਡਨ ਓਪਨ ਹੈ।

Facebook Comment
Project by : XtremeStudioz