Close
Menu
Breaking News:

ਮਣਿਕਾ ਨੇ ਜਿੱਤਿਆ ਸੋਨ ਤਮਗਾ, ਗੋਲਡਨ ਡਬਲ ਪੂਰਾ

-- 14 April,2018

ਗੋਲਡ ਕੋਸਟ — ਭਾਰਤ ਦੀ ਮਣਿਕਾ ਬੱਤਰਾ ਨੇ ਰਾਸ਼ਟਰਮੰਡਲ ਖੇਡਾਂ 2018 ‘ਚ ਆਪਣੀ ਸੁਨਹਿਰੀ ਮੁਹਿੰਮ ਨੂੰ ਜਾਰੀ ਰਖਦੇ ਹੋਏ ਸ਼ਨੀਵਾਰ ਨੂੰ ਮਹਿਲਾ ਸਿੰਗਲ ਮੁਕਾਬਲੇ ਦਾ ਸੋਨ ਤਮਗਾ ਜਿੱਤਕੇ ਗੋਲਡਨ ਡਬਲ ਪੂਰਾ ਕੀਤਾ। ਮਣਿਕਾ ਨੇ ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਇਤਿਹਾਸਕ ਟੀਮ ਸੋਨ ਤਮਗਾ ਦਿਵਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਮਹਿਲਾ ਸਿੰਗਲ ਫਾਈਨਲ ‘ਚ ਮਣੀਕਾ ਨੇ ਸਿੰਗਾਪੁਰ ਦੀ ਮੇਂਗਯੂ ਯੂ ਨੂੰ ਇਕਤਰਫਾ ਅੰਦਾਜ਼ ‘ਚ 11-7, 11-6, 11-2, 11-7 ਨਾਲ ਹਰਾਕੇ ਦੇਸ਼ ਨੂੰ ਟੇਬਲ ਟੈਨਿਸ ‘ਚ ਦੂਜਾ ਸੋਨ ਅਤੇ ਇਨ੍ਹਾਂ ਖੇਡਾਂ ‘ਚ 24ਵਾਂ ਸੋਨ ਤਮਗਾ ਦਿਵਾ ਦਿੱਤਾ। 

22 ਸਾਲਾ ਮਣਿਕਾ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ ‘ਚ ਸਿੰਗਾਪੁਰ ਦੀ ਤਿਆਨਵੇਈ ਫੇਂਗ ਨੂੰ ਸਖਤ ਮੁਕਾਬਲੇ ‘ਚ 4-3 ਨਾਲ ਹਰਾਇਆ। ਪਰ ਫਾਈਨਲ ‘ਚ ਉਨ੍ਹਾਂ ਨੇ ਸਿੰਗਾਪੁਰ ਦੀ ਹੀ ਮੇਂਗਯੂ ਨੂੰ 4-0 ਨਾਲ ਹਰਾਇਆ। ਮਣਿਕਾ ਦੇ ਕੋਲ ਇਨ੍ਹਾਂ ਖੇਡਾਂ ‘ਚ ਐਤਵਾਰ ਨੂੰ ਆਪਣੇ ਖਾਤੇ ‘ਚ ਤੀਜਾ ਤਮਗਾ ਵੀ ਜੋੜਨ ਦਾ ਮੌਕਾ ਰਹੇਗਾ ਜਦ ਉਨ੍ਹਾਂ ਦੀ ਅਤੇ ਜੀ. ਸਾਥੀਆਨ ਦੀ ਜੋੜੀ ਮਿਕਸਡ ਡਬਲਜ਼ ਦੇ ਕਾਂਸੀ ਤਮਗੇ ਦੇ ਮੈਚ ‘ਚ ਹਮਵਤਨ ਅਚੰਤ ਸ਼ਰਤ ਕਮਲ ਅਤੇ ਮੌਮਾ ਦਾਸ ਦੇ ਨਾਲ ਖੇਡੇਗੀ। ਭਾਰਤ ਨੇ ਪਿਛਲੇ ਗਲਾਸਗੋ ਖੇਡਾਂ ‘ਚ ਟੇਬਲ ਟੈਨਿਸ ‘ਚ ਸਿਰਫ ਇਕ ਚਾਂਦੀ ਤਮਗਾ ਜਿੱਤਿਆ ਸੀ। ਪਰ ਇਸ ਵਾਰ ਉਨ੍ਹਾਂ ਦੇ ਖਾਤੇ ‘ਚ ਦੋ ਸੋਨ ਤਮਗੇ ਆ ਚੁੱਕੇ ਹਨ।

Facebook Comment
Project by : XtremeStudioz