Close
Menu

ਮਮਤਾ ਵੱਲੋਂ ਨਵੀਂ ਕਿਸਾਨ ਬੀਮਾ ਯੋਜਨਾ ਦਾ ਐਲਾਨ

-- 01 January,2019

ਕੋਲਕਾਤਾ, 
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਇੱਕ ਕਿਸਾਨ ਦੀ ਮੌਤ ਹੋ ਜਾਣ ’ਤੇ ਸਰਕਾਰ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦੇਵੇਗੀ।  ‘ਕ੍ਰਿਸ਼ੀ ਕ੍ਰਿਸ਼ਕ ਬੰਧੂ’ ਸਕੀਮ ਤਹਿਤ 18 ਤੋਂ 60 ਸਾਲ ਦੇ ਕਿਸੇ ਵੀ ਕਿਸਾਨ ਦੀ ਮੌਤ ਹੋਣ ’ਤੇ ਪੀੜਤ ਪਰਿਵਾਰ ਨੂੰ ਇਹ ਰਾਸ਼ੀ ਦਿੱਤੀ ਜਾਵੇਗੀ। ਇਹ ਸਕੀਮ ਪਹਿਲੀ ਜਨਵਰੀ ਤੋਂ ਲਾਗੂ ਹੋ ਜਾਵੇਗੀ। ਮੁੱਖ ਮੰਤਰੀ ਬੈਨਰਜੀ ਨੇ ਕਿਹਾ, ‘ਸੂਬੇ ਵਿਚ ਕੁੱਲ 72 ਲੱਖ ਕਿਸਾਨ ਪਰਿਵਾਰ ਹਨ। ਅਸੀਂ ਉਨ੍ਹਾਂ ਨੂੰ ਦੁਖੀ ਨਹੀਂ ਵੇਖਣਾ ਚਾਹੁੰਦੇ। ਅਸੀਂ ਕੱਲ੍ਹ ਤੋਂ ਇਹ ਸਕੀਮ ਸ਼ੁਰੂ ਕਰਾਂਗੇ ਅਤੇ ਕਿਸਾਨ ਫਰਵਰੀ ਤੋਂ ਇਸ ਸਕੀਮ ਲਈ ਅਪਲਾਈ ਕਰ ਸਕਣਗੇ।’ ਉਨ੍ਹਾਂ ਦੱਸਿਆ ਕਿ ਇਸੇ ਸਕੀਮ ਅਧੀਨ ਪ੍ਰਤੀ ਏਕੜ ਇੱਕ ਫ਼ਸਲ ਉਗਾਉਣ ਲਈ ਕਿਸਾਨਾਂ ਨੂੰ ਸਾਲ ਵਿਚ ਦੋ ਵਾਰ 2500 ਰੁਪਏ ਵੀ ਮਿਲਣਗੇ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਸਰਕਾਰ ਵੱਲੋਂ ਕਿਸਾਨਾਂ ਲਈ ਕਰੋੜਾਂ ਰੁਪਏ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਹ ਰਾਸ਼ੀ ਖੇਤੀਬਾੜੀ ਵਿਭਾਗ ਨੂੰ ਬਜਟ ਅਧੀਨ ਮਿਲੀ ਰਾਸ਼ੀ ਵਿਚੋਂ ਖਰਚੀ ਜਾਵੇਗੀ। 

Facebook Comment
Project by : XtremeStudioz