Close
Menu

ਮਾਧੁਰੀ ਵਿਸ਼ਵ ਹਾਕੀ ਕੱਪ ’ਚ ਬਣੇਗੀ ਖਿੱਚ ਦਾ ਕੇਂਦਰ

-- 27 November,2018

ਭੁਬਨੇਸ਼ਵਰ, 27 ਨਵੰਬਰ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਤ ਨੇਨੇ ਵਿਸ਼ਵ ਕੱਪ ਹਾਕੀ ਦੇ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਉਦਘਾਟਨ ਸਮਾਰੋਹ ਵਿੱਚ ਖਿੱਚ ਦਾ ਕੇਂਦਰ ਹੋਵੇਗੀ, ਜਿਸ ਵਿੱਚ ਸ਼ਾਹਰੁਖ ਼ਖ਼ਾਨ ਵੀ ਸ਼ਿਰਕਤ ਕਰ ਰਿਹਾ ਹੈ। ਵਿਸ਼ਵ ਕੱਪ ਪੁਰਸ਼ ਹਾਕੀ ਦੇ ਉਦਘਾਟਨ ਸਮਾਰੋਹ ਲਈ ਹੁਣ ਜਦੋਂ ਥੋੜ੍ਹਾ ਹੀ ਸਮਾਂ ਬਚਿਆ ਹੈ ਤਾਂ ਖੇਡ ਰਾਜਧਾਨੀ ਦੇ ਰੂਪ ਵਿੱਚ ਤੇਜ਼ੀ ਨਾਲ ਪਛਾਣ ਬਣਾ ਰਹੇ ਭੁਬਨੇਸ਼ਵਰ ’ਤੇ ਪੂਰੀ ਤਰ੍ਹਾਂ ਹਾਕੀ ਦਾ ਬੁਖ਼ਾਰ ਛਾਅ ਚੁੱਕਿਆ ਹੈ।
16 ਟੀਮਾਂ ਵਿੱਚੋਂ ਜ਼ਿਆਦਾ ਟੀਮਾਂ 28 ਨਵੰਬਰ ਤੋਂ 16 ਦਸੰਬਰ ਦੌਰਾਨ ਹੋਣ ਵਾਲੇ ਵਿਸ਼ਵ ਕੱਪ ਲਈ ਇੱਥੇ ਪਹੁੰਚ ਚੁੱਕੀਆਂ ਹਨ। ਕਲਿੰਗਾ ਸਟੇਡੀਅਮ ਪੂਰੀ ਤਰ੍ਹਾਂ ਤਿਆਰ ਹੈ, ਜਿੱਥੇ ਉਦਘਾਟਨ ਸਮਾਰੋਹ ਹੋਵੇਗਾ ਅਤੇ ਮੈਚ ਖੇਡੇ ਜਾਣਗੇ। ਉੜੀਸਾ ਦੇ ਖੇਡ ਸਕੱਤਰ ਵਿਸ਼ਾਲ ਦੇਵ ਨੇ ਕਿਹਾ ਕਿ ਅਦਾਕਾਰਾ ਮਾਧੁਰੀ ਦੀਕਸ਼ਤ ਅੱਜ ਇੱਥੇ ਪਹੁੰਚ ਚੁੱਕੀ ਹੈ।

Facebook Comment
Project by : XtremeStudioz