Close
Menu
Breaking News:

ਮਾਲਦੀਵ ਦੇ ਸਮੁੰਦਰ ਕੰਢੇ ਮਸਤੀ ਕਰਦੀ ਨਜ਼ਰ ਆਈ ਪਰਿਣਿਤੀ ਚੋਪੜਾ

-- 30 August,2018

ਮੁੰਬਈ — ਬਾਲੀਵੁੱਡ ਅਦਾਕਾਰਾ ਪਰਿਣਿਤੀ ਚੋਪੜਾ ਹਾਲ ਹੀ ‘ਚ ਆਪਣੀ ਆਉਣ ਵਾਲੀ ਫਿਲਮ ‘ਨਮਸਤੇ ਲੰਡਨ’ ਦੀ ਸ਼ੂਟਿੰਗ ਖਤਮ ਕਰਕੇ ਇਨ੍ਹੀਂ ਦਿਨੀਂ ਮਾਲਦੀਵ ‘ਚ ਛੁੱਟੀਆਂ ਮਨਾ ਰਹੀ ਹੈ।
ਮਾਲਦੀਵ ਦੇ ਸਮੁੰਦਰ ਕਿਨਾਰੇ ਉਹ ਮਸਤੀ ਕਰਦੀ ਨਜ਼ਰ ਆਈ। ਇਸ ਦੌਰਾਨ ਪਰਿਣਿਤੀ ਨੇ ਆਪਣੇ ਇੰਸਟਾਗ੍ਰਾਮ ‘ਤੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਮਾਲਦੀਵ ਪਰਿਣੀਤੀ ਦੀ ਮਨ ਪਸੰਦ ਥਾਂ ਹੈ।
ਇਸੇ ਲਈ ਉਹ ਅਕਸਰ ਇੱਥੇ ਛੁੱਟੀਆਂ ਮਨਾਉਣ ਜਾਂਦੀ ਹੈ। ਉਸ ਨੂੰ ਕੁਦਰਤੀ ਸੁੰਦਰਤਾ ਕਾਫੀ ਪਸੰਦ ਹੈ ਇਸੇ ਲਈ ਮਾਲਦੀਵ ਜਾਂਦੀ ਹੈ। ਛੁੱਟੀਆਂ ‘ਤੇ ਜਾਣ ਤੋਂ ਪਹਿਲਾਂ ਉਸ ਨੇ ਫਿਲਮ ਦਾ ਪ੍ਰਚਾਰ ਵੀ ਕੀਤਾ।
ਦੱਸ ਦੇਈਏ ਕਿ ਪ੍ਰਿਨੀਤੀ ਦੀ ਇਹ ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਉਸ ਨਾਲ ਅਰਜੁਨ ਕਪੂਰ ਨਜ਼ਰ ਆਉਣਗੇ।

Facebook Comment
Project by : XtremeStudioz