Close
Menu
Breaking News:

ਮੁੰਬਈ ਦੀ ਸ਼ਾਨਦਾਰ ਗੇਂਦਬਾਜ਼ੀ, ਕੋਲਕਾਤਾ ਨੂੰ 107 ਦੌੜਾਂ ‘ਤੇ ਕੀਤਾ ਢੇਰ

-- 19 May,2017
ਬੰਗਲੌਰ— ਟੀ-20 ਦੇ ਸੀਜ਼ਨ 10 ਦਾ ਦੂਜਾ ਕੁਆਰਟਰ ਫਾਈਨਲ ਇੱਥੇ ਕੋਲਕਾਤਾ ਅਤੇ ਮੁੰਬਈ ਵਿਚਾਲੇ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ, ਜਿੱਥੇ ਮੁੰਬਈ ਨੇ ਟਾਸ ਜਿੱਤ ਕੇ ਕੋਲਕਾਤਾ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਇਸ ਦੌਰਾਨ ਪਹਿਲਾ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਟੀਮ ਖਿਲਾਫ ਮੁੰਬਈ ਦੇ ਗੇਂਦਬਾਜ਼ਾਂ ਨੇ ਕਾਫੀ ਸ਼ਾਨਦਾਰ ਪ੍ਰਦਰਸ਼ਨ ਕਰ ਕੇ 107 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਮੁੰਬਈ ਟੀਮ ਨੇ ਕੋਲਕਾਤਾ ਨੂੰ ਸ਼ੁਰੂਆਤ ‘ਚ ਹੀ 5 ਵੱਡੇ ਝਟਕੇ ਦੇ ਦਿੱਤੇ ਸੀ, ਜਿਸ ਦੌਰਾਨ ਕੋਲਕਾਤਾ ਸਾਹਮਣੇ ਕਾਫੀ ਮੁਸ਼ਕਿਲਾਂ ਖੜੀਆਂ ਹੋ ਗਈਆਂ। ਕੋਲਕਾਤਾ ਦੇ ਇਸ਼ਾਂਕ ਜੱਗੀ ਟੀਮ ਦੇ ਸਕੋਰ ਨੂੰ ਅੱਗੇ ਵਧਾਉਂਦੇ ਹੋਏ 28 ਦੌੜਾਂ ਬਣਾ ਕੇ ਕਰਨ ਸ਼ਰਮਾ ਦੀ ਗੇਂਦ ‘ਤੇ ਜਾਨਸਨ ਨੂੰ ਕੈਚ ਫੜਾ ਕੇ ਪਵੇਲੀਅਨ ਵਾਪਸ ਪਰਤ ਗਏ। ਇਨ੍ਹਾ ਤੋਂ ਬਾਅਦ ਸੁਰਿਆ ਕੁਮਾਰ ਵੀ ਟੀਮ ਦੇ ਸਕੋਰ ਨੂੰ ਅੱਗੇ ਵਧਾਉਂਦੇ ਹੋਏ 30 ਦੌੜਾਂ ਬਣਾ ਕੇ ਆਊਟ ਹੋ ਗਏ। ਕੋਲਕਾਤਾ ਟੀਮ ਦੇ ਕਪਤਾਨ ਗੌਤਮ ਗੰਭੀਰ 12 ਦੌੜਾਂ ਅਤੇ ਸੁਨੀਲ ਨਰਾਇਣ 10 ਦੌੜਾਂ ਬਣਾ ਕੇ ਹੀ ਚੱਲਦੇ ਬਣੇ। ਇਨ੍ਹਾਂ ਤੋਂ ਬਾਅਦ ਰਾਬਿਨ ਉਥੱਪਾ, ਕੋਲਿਨ ਡੇ ਗ੍ਰੈਂਡਹੋਮ, ਕ੍ਰਿਸ ਲੀਨ 5 ਦੌੜਾਂ ਤੋਂ ਵੱਧ ਸਕੋਰ ਨਹੀਂ ਬਣਾ ਸਕੇ ਅਤੇ ਇਕ ਤੋਂ ਬਾਅਦ ਇਕ ਪਵੇਲੀਅਨ ਵਾਪਸ ਪਰਤਦੇ ਗਏ।
ਦੂਜੇ ਪਾਸੇ ਮੁੰਬਈ ਦੇ ਗੇਂਦਬਾਜ਼ ਕਰਨ ਸ਼ਰਮਾ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਕੋਲਕਾਤਾ ਨੂੰ 4 ਵੱਡੇ ਝਟਕੇ ਦਿੱਤੇ। ਇਨ੍ਹਾਂ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਅਤੇ ਮਿਸ਼ੇਲ ਜਾਨਸਨ ਨੇ ਇਕ ਵਿਕਟ ਹਾਸਲ ਕਰ ਕੇ ਵਧੀਆਂ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਅਤੇ ਕੋਲਕਾਤਾ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ।
Facebook Comment
Project by : XtremeStudioz