Close
Menu

ਮੁੱਕੇਬਾਜ਼ ਮਨੋਜ ਨੇ ਲੰਡਨ ‘ਚ ਕੀਤਾ ਫੈਨ ਡ੍ਰਾਈਵ ਲਾਂਚ

-- 05 November,2018

ਲੰਡਨ : ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਮੁੱਕੇਬਾਜ਼ ਮਨੋਜ ਕੁਮਾਰ ਨੇ ਲੰਡਨ ‘ਚ ਰਹਿ ਰਹੇ ਇੰਡੀਅਨ ਸਪੋਰਟਸ ਫੈਨਜ਼ ਨਾਲ ਫੈਨ ਡ੍ਰਾਈਵ ਨੂੰ ਲਾਂਚ ਕੀਤਾ। ਮਨੋਜ ਨੇ ਇਸ ਮੌਕੇ ਵਿਸ਼ਵ ਚੈਂਪੀਅਨਸ਼ਿਪ 2019 ਤੇ ਟੋਕੀਓ ਓਲੰਪਿਕ 2020 ਦੇ ਮੱਦੇਨਜ਼ਰ ਪ੍ਰਸ਼ੰਸਕਾਂ ਨੂੰ ਵੱਧ ਤੋ ਵੱਧ ਖਿਡਾਰੀਆਂ ਨਾਲ ਜੁੜਨ ਤੇ ਖਿਡਾਰੀਆਂ ਦਾ ਮਨੋਬਲ ਵਧਾਉਣ ਦੀ ਅਪੀਲ ਕੀਤੀ।
ਹਾਲ ਹੀ ‘ਚ ਲੰਡਨ ਵਿਚ ਹੋਏ ਇੰਡੀਅਨ ਸਪੋਰਟਸ ਫੈਨ ਕਮਿਊਨਿਟੀ ਦੇ ਲਾਂਚ ‘ਤੇ ਹਾਕੀ ਪ੍ਰਦਰਸ਼ਨੀ (5 ਦਹਾਕੇ 50 ਪਿਕਚਰਸ) ਦਾ ਆਯੋਜਨ ਲੰਡਨ ‘ਚ ਹੋਏ ਮਹਿਲਾ ਹਾਕੀ ਵਿਸ਼ਵ ਕੱਪ 2018 ਦੇ ਮੌਕੇ ‘ਤੇ ਕੀਤਾ ਗਿਆ। ਇਸ ਪ੍ਰਦਰਸ਼ਨੀ ‘ਚ ਭਾਰਤੀ ਮਹਿਲਾ ਹਾਕੀ ਦੇ ਪਿਛਲੇ 50 ਸਾਲਾਂ ਦਾ ਬਿਓਰਾ ਦਿੱਤਾ ਗਿਆ ਸੀ।

Facebook Comment
Project by : XtremeStudioz