Close
Menu
Breaking News:

ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਨੇ 75 ਕਿ.ਗ੍ਰਾ ‘ਚ ਜਿੱਤਿਆ ਸੋਨ ਤਮਗਾ

-- 14 April,2018

ਜਲੰਧਰ— ਰਾਸ਼ਟਰਮੰਡਲ ਖੇਡਾਂ ਦੇ ਦੌਰਾਨ ਪਹਿਲਵਾਨਾਂ ਦੇ ਬਾਅਦ ਹੁਣ ਮੁੱਕੇਬਾਜ਼ਾਂ ਨੇ ਵੀ ਸੋਨਾ ਵਰਸਾਉਣਾ ਸ਼ੁਰੂ ਕਰ ਦਿੱਤਾ ਹੈ। 75 ਕਿ.ਗ੍ਰਾ ਵਰਗ ‘ਚ ਭਾਰਤ ਦੇ ਵਿਕਾਸ ਕ੍ਰਿਸ਼ਨ ਨੇ ਫਾਈਨਲ ‘ਚ ਕੈਮਰੂਨ ਦੇ ਵਿਲਫਰੇਡ ਨੂੰ ਹਰਾ ਦਿੱਤਾ। ਵਿਕਾਸ ਕ੍ਰਿਸ਼ਨ ਨੇ ਬੀਤੇ ਦਿਨ ਨਾਦਰਨ ਆਇਰਲੈਂਡ ਦੇ ਸਟੀਵਨ ਡੋਨੇਲੇ ਨੂੰ ਸੈਮੀਫਾਈਨਲ ‘ਚ 5-0 ਨਾਲ ਮਾਤ ਦਿੱਤੀ ਸੀ। ਇਸੇ ਦੇ ਨਾਲ ਵਿਕਾਸ ਨੇ ਇਨ੍ਹਾਂ ਖੇਡਾਂ ‘ਚ ਘੱਟ ਤੋਂ ਘੱਟ ਆਪਣਾ ਚਾਂਦੀ ਦਾ ਤਮਗਾ ਪੱਕਾ ਕਰ ਲਿਆ ਹੈ। ਸਟੀਵਨ ‘ਤੇ ਵਿਕਾਸ ਸ਼ੁਰੂ ਤੋਂ ਹਾਵੀ ਰਹੇ ਅਤੇ ਆਪਣੇ ਫੁੱਟਵਰਕ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੇ ਸਟੀਵਮ ਦੇ ਪੰਚਾਂ ਤੋਂ ਦੂਰੀ ਬਣਾਈ ਰੱਖੀ।

Facebook Comment
Project by : XtremeStudioz