Close
Menu

ਮੈਂ ਟਰੰਪ-ਕਿਮ ਦੀ ਗੱਲਬਾਤ ਤੋਂ ਪਹਿਲਾਂ ਸੋਂ ਨਹੀਂ ਸਕਿਆ : ਮੂਨ

-- 12 June,2018

ਸੋਲ — ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸਿੰਗਾਪੁਰ ਵਿਚ ਅਮਰੀਕਾ-ਉੱਤਰੀ ਕੋਰੀਆ ਵਿਚਕਾਰ ਸ਼ਿਖਰ ਗੱਲਬਾਤ ਤੋਂ ਪਹਿਲਾਂ ਸੋਂ ਨਹੀਂ ਸਕੇ। ਮੂਨ ਅਤੇ ਹੋਰ ਅਧਿਕਾਰੀਆਂ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਦਫਤਰ ਵਿਚ ਦੱਖਣੀ ਕੋਰੀਆਈ ਮੰਤਰੀ ਮੰਡਲ ਦੀ ਬੈਠਕ ਤੋਂ ਪਹਿਲਾਂ ਸ਼ਿਖਰ ਗੱਲਬਾਤ ਦਾ ਸਿੱਧਾ ਪ੍ਰਸਾਰਣ ਦੇਖਿਆ। ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਵਿਚਕਾਰ ਗੱਲਬਾਤ ਨੂੰ ਦੇਖਦੇ ਹੋਏ ਮੂਨ ਮੁਸਕਰਾ ਰਹੇ ਸਨ। ਮੂਨ ਹਾਲ ਹੀ ਦੇ ਮਹੀਨਿਆਂ ਵਿਚ ਦੋ ਵਾਰੀ ਕਿਮ ਨਾਲ ਮਿਲੇ ਹਨ ਅਤੇ ਉਨ੍ਹਾਂ ਨੇ ਅਮਰੀਕਾ-ਉੱਤਰੀ ਕੋਰੀਆ ਵਿਚਕਾਰ ਸ਼ਿਖਰ ਗੱਲਬਾਤ ਆਯੋਜਿਤ ਕਰਨ ਵਿਚ ਮਦਦ ਕੀਤੀ। ਮੂਨ ਨੇ ਕਿਹਾ ਕਿ ਉਨ੍ਹਾਂ ਨੂੰ ਗੱਲਬਾਤ ਦੀ ਸਫਲਤਾ ਦੀ ”ਜ਼ਬਰਦਸਤ ਇੱਛਾ” ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਕੋਰੀਆਈ ਪ੍ਰਾਇਦੀਪ ਪੂਰੀ ਤਰ੍ਹਾਂ ਪਰਮਾਣੂ ਮੁਕਤ ਬਣੇਗਾ ਅਤੇ ਉੱਥੇ ਸ਼ਾਂਤੀ ਸਥਾਪਿਤ ਹੋਵੇਗੀ।

Facebook Comment
Project by : XtremeStudioz