Close
Menu

ਮੈਚ ਫਿਕਸਿੰਗ ਦੇ ਚੱਲਦਿਆਂ ਸਵੀਡਨ ਫੁੱਟਬਾਲ ਲੀਗ ਦੇ ਮੈਚ ਰੱਦ

-- 18 May,2017

ਸਟਾਕਹਾਮ— ਸਵੀਡਨ ਦੇ ਚੋਟੀ ਪੱਧਰ ਫੁੱਟਬਾਲ ਕਲੱਬ ਦੇ ਖਿਡਾਰੀ ਨੂੰ ਮੈਚ ਫਿਕਸਿੰਗ ਲਈ ਰਿਸ਼ਵਤ ਦੀ ਪੇਸ਼ਕਸ਼ ਤੋਂ ਬਾਅਦ ਕਲੱਬ ਨੇ ਆਪਣੇ ਮੈਚਾਂ ਨੂੰ ਰੱਦ ਕਰ ਦਿੱਤਾ ਹੈ। ਸਵੀਡਨ ਫੁੱਟਬਾਲ ਸੰਘ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਵੀਡਨ ਦੇ 2 ਸਭ ਤੋਂ ਵੱਡੇ ਫੁੱਟਬਾਲ ਕਲੱਬਾਂ ਆਈ. ਐੱਫ. ਕੇ. ਗੋਟੇਨਬਰਗ ਅਤੇ ਏ. ਆਈ. ਕੇ ‘ਚ ਵੀਰਵਾਰ ਰਾਤ ਮੈਚ ਨਿਰਧਾਰਿਤ ਸੀ ਪਰ ਇਸ ਤੋਂ ਪਹਿਲਾ ਮੰਗਲਵਾਰ ਨੂੰ ਏ. ਆਈ. ਕੇ ਦੇ ਖਿਡਾਰੀ ਨਾਲ ਇਕ ਸੱਟੇਬਾਜ਼ ਨੇ ਮੈਚ ਫਿਕਸ ਕਰਨ ਲਈ ਸੰਪਰਕ ਕੀਤਾ ਅਤੇ ਰਿਸ਼ਵਤ ਦੀ ਪੇਸ਼ਕਸ਼ ਕੀਤੀ।ਹਾਲਾਂਕਿ ਖਿਡਾਰੀ ਨੇ ਤੁਰੰਤ ਹੀ ਆਪਣੇ ਕਲੱਬ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਨੇ ਪੁਲਸ ਨੂੰ ਇਸ ਵਾਰ ‘ਚ ਸੂਚਿਤ ਕੀਤਾ । ਸਵੀਡਨ ਏ. ਐੱਫ. ਏ. ਵਲੋਂ ਜਾਰੀ ਬਿਆਨ ਮੁਤਾਬਕ ਏ. ਆਈ. ਕੇ ਦੇ ਖਿਡਾਰੀ ਨੂੰ ਮਿਲਣ ਲਈ ਬੁਲਾਇਆ ਗਿਆ ਸੀ। ਅਤੇ ਕਾਫੀ ਵੱਡੀ ਕੀਮਤ ਮੈਚ ਫਿਕਸਿੰਗ ਲਈ ਪੇਸ਼ਕਸ਼ ਕੀਤੀ ਗਈ ਸੀ ਤਾਂ ਕਿ ਉਨ੍ਹਾਂ ਦੀ ਟੀਮ ਮੈਚ ਹਾਰ ਜਾਵੇ। ਇਹ ਸਵੀਡਨ ਫੁੱਟਬਾਲ ‘ਤੇ ਬੜਾ ਹੀ ਗੰਭੀਰ ਹਮਲਾ ਹੈ, ਜਿਸ ਨੂੰ ਅਸੀਂ ਕਦੇ ਸਵੀਕਾਰ ਨਹੀਂ ਕਰਾਂਗੇ। ਇਸ ਘਟਨਾ ਤੋਂ ਬਾਅਦ ਕਲੱਬ ਨੇ ਆਪਣੇ ਸਾਰਿਆਂ ਮੈਚਾਂ ਨੂੰ ਰੱਦ ਕਰ ਦਿੱਤਾ ਹੈ।

Facebook Comment
Project by : XtremeStudioz