Close
Menu
Breaking News:

ਯਮਨ ‘ਚ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਹਮਲਾ, ਕਈ ਮਰੇ

-- 09 August,2018

ਸਨਾ — ਬਾਗੀਆਂ ਦੇ ਕਬਜ਼ੇ ਵਾਲੇ ਉੱਤਰੀ ਯਮਨ ਵਿਚ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਬੱਸ ‘ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਮਲੇ ਵਿਚ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ। ਕੌਮਾਂਤਰੀ ਰੈੱਡ ਕਰਾਸ ਕਮੇਟੀ ਨੇ ਇਹ ਜਾਣਕਾਰੀ ਦਿੱਤੀ। ਇਸ ਸਬੰਧ ਵਿਚ ਜ਼ਿਆਦਾ ਜਾਣਕਾਰੀ ਨਾ ਦਿੰਦੇ ਹੋਏ ਸੰਸਥਾ ਨੇ ਟਵੀਟ ਕੀਤਾ, ”ਉੱਤਰੀ ਸਾਦਾ ਦੇ ਦਾਹਿਯਾਨ ਮਾਰਕੀਟ ਵਿਚ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਬੱਸ ‘ਤੇ ਵੀਰਵਾਰ ਨੂੰ ਹੋਏ ਹਮਲੇ ਤੋਂ ਬਾਅਦ ਦਰਜਨਾਂ ਮ੍ਰਿਤਕ ਅਤੇ ਜ਼ਖਮੀਆਂ ਨੂੰ ਯਮਨ ਤੋਂ ਸਹਿਯੋਗ ਪ੍ਰਾਪਤ ਹਸਪਤਾਲ ਆਈ. ਸੀ. ਆਰ. ਸੀ. ਲਿਆਂਦਾ ਗਿਆ।”  ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੱਸ ‘ਤੇ ਹਵਾਈ ਹਮਲਾ ਕੀਤਾ ਗਿਆ।

ਹੁਤੀ ਬਾਗੀਆਂ ਦੇ ਅਲ ਮਸੀਰਾਹ ਟੀ. ਵੀ. ਦੀ ਖਬਰ ਮੁਤਾਬਕ 39 ਲੋਕ ਮਾਰੇ ਗਏ ਅਤੇ 51 ਜ਼ਖਮੀ ਹੋ ਗਏ, ਜਿਨ੍ਹਾਂ ‘ਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕਰਨਾ ਜਾਂ ਹਮਲਾ ਕਿਸ ਨੇ ਕਰਵਾਇਆ ਇਸ ਗੱਲ ਦੀ ਪੁਸ਼ਟੀ ਕਰਨਾ ਸੰਭਵ ਨਹੀਂ ਸੀ। ਕੌਮਾਂਤਰੀ ਪੱਧਰ ‘ਤੇ ਮਨਜ਼ੂਰ ਸਰਕਾਰ ਨੂੰ ਬਾਗੀਆਂ ਵਲੋਂ ਰਾਜਧਾਨੀ ਸਨਾ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਸਰਕਾਰ ਦੀ ਸੱਤਾ ਮੁੜ ਤੋਂ ਬਹਾਲ ਕਰਨ ਲਈ ਦਖਲ ਅੰਦਾਜ਼ੀ ਕਰਨ ਵਾਲੇ ਫੌਜੀ ਗਠਜੋੜ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਯਮਨ ਦੇ ਸੰਘਰਸ਼ ਵਿਚ ਹੁਣ ਤਕ ਕਰੀਬ 10,000 ਲੋਕ ਮਾਰੇ ਜਾ ਚੁੱਕੇ ਹਨ ਅਤੇ ਸੰਯੁਕਤ ਰਾਸ਼ਟਰ ਇਸ ਨੂੰ ਦੁਨੀਆ ਦਾ ਸਭ ਤੋਂ ਬੁਰਾ ਮਨੁੱਖੀ ਸੰਕਟ ਦੱਸਦਾ ਹੈ।

Facebook Comment
Project by : XtremeStudioz