Close
Menu

ਯੁਵਾ ਓਲੰਪਿਕ : ਮਿਜ਼ੋਰਮ ਦੇ ਵੇਟਲਿਫਟਰ ਨੇ ਭਾਰਤ ਨੂੰ ਦਿਵਾਇਆ ਪਹਿਲਾ ‘ਗੋਲਡ’

-- 09 October,2018

ਬਿਊਨਸ ਆਇਰਸ— ਵੇਟਲਿਫਟਰ ਜੇਰੇਮੀ ਲਾਲਰਿਨੁੰਗਾ ਨੇ ਯੁਵਾ ਓਲੰਪਿਕ ‘ਚ ਭਾਰਤ ਨੂੰ 62 ਕਿਲੋ ਵਜ਼ਨ ਵਰਗ ‘ਚ ਪਹਿਲਾ ਸੋਨ ਤਮਗਾ ਦਿਵਾਇਆ। ਆਈਜ਼ੋਲ ਦੇ 15 ਸਾਲਾ ਜੇਰੇਮੀ ਨੇ 274 ਕਿਲੋ (124 ਅਤੇ 150) ਕਿਲੋ ਵਜ਼ਨ ਚੁੱਕਿਆ। ਉਸ ਨੇ ਵਿਸ਼ਵ ਯੁਵਾ ਚੈਂਪੀਅਨਸ਼ਿਪ ‘ਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ। ਚਾਂਦੀ ਦਾ ਤਮਗਾ ਤੁਰਕੀ ਦੇ ਤੋਪਟਾਸ ਕਾਨੇਰ ਨੇ 263 ਕਿਲੋ ਵਜ਼ਨ ਚੁੱਕ ਕੇ ਜਿੱਤਿਆ। ਕੋਲੰਬੀਆ ਦੇ ਵਿਲਾਰ ਐਸਟੀਵਨ ਜੋਸ ਨੂੰ ਕਾਂਸੀ ਤਮਗਾ ਮਿਲਿਆ। ਜੇਰੇਮੀ ਨੇ ਏਸ਼ੀਆਈ ਚੈਂਪੀਅਨਸ਼ਿਪ ‘ਚ ਚਾਂਦੀ (ਯੁਵਾ) ਅਤੇ ਕਾਂਸੀ (ਜੂਨੀਅਰ) ਤਮਗਾ ਜਿੱਤਿਆ ਸੀ।

ਇਸ ਤਮਗੇ ਦੇ ਬਾਅਦ ਭਾਰਤ ਦਾ ਯੁਵਾ ਓਲੰਪਿਕ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਤੈਅ ਹੋ ਗਿਆ ਹੈ। ਭਾਰਤ ਚਾਰ ਤਮਗੇ ਪਹਿਲਾਂ ਹੀ ਜਿੱਤ ਚੁੱਕਾ ਹੈ। ਤੁਸ਼ਾਰ ਮਾਨੇ ਅਤੇ ਮੇਹੁਲੀ ਘੋਸ਼ ਨੇ 10 ਮੀਟਰ ਏਅਰ ਰਾਈਫਲ ‘ਚ ਚਾਂਦੀ ਤਮਗਾ ਜਿੱਤਿਆ ਜਦਕਿ ਜੂਡੋ ‘ਚ ਟੀ ਤਬਾਬੀ ਦੇਵੀ ਨੇ 44 ਕਿਲੋ ਵਰਗ ‘ਚ ਦੂਜੇ ਸਥਾਨ ‘ਤੇ ਰਹਿਕੇ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ। ਭਾਰਤ ਨੇ 2014 ‘ਚ ਨਾਨਜਿੰਗ ਯੁਵਾ ਓਲੰਪਿਕ ‘ਚ ਇਕ ਚਾਂਦੀ ਅਤੇ ਇਕ ਕਾਂਸੀ ਤਮਗਾ ਜਿੱਤਿਆ ਸੀ ਜਦਕਿ 2010 ‘ਚ ਸਿੰਗਾਪੁਰ ‘ਚ 6 ਚਾਂਦੀ ਅਤੇ ਦੋ ਕਾਂਸੀ ਤਮਗੇ ਜਿੱਤੇ ਸਨ।

Facebook Comment
Project by : XtremeStudioz