Close
Menu

ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 10 ਨਵੇਂ ਮੈਂਬਰ ਨਿਯੁਕਤ

-- 13 March,2019

ਫਤਿਹਗੜ• ਸਾਹਿਬ (ਸ਼ਹਿਰੀ) ਦੇ ਜ਼ਿਲ•ਾ ਪ੍ਰਧਾਨ ਦੀ ਨਿਯੁਕਤੀ

ਚੰਡੀਗੜ•/13 ਮਾਰਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਵਿਸਥਾਰ ਕਰਦਿਆਂ 10 ਯੂਥ ਆਗੂਆਂ ਨੂੰ ਕੋਰ ਕਮੇਟੀ ਮੈਬਰ ਨਿਯੁਕਤ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਨਵੇਂ ਮੈਂਬਰਾਂ ਵਜੋਂ ਕਰਮਜੀਤ ਸਿੰਘ ਜੋਸ਼, ਜਸਪ੍ਰੀਤ ਸਿੰਘ ਬਾਟਾ, ਜਤਿੰਦਰ ਸਿੰਘ ਸੂਚ, ਦੀਦਾਰ ਸਿੰਘ ਮਲਿਕ, ਮਨਪ੍ਰੀਤ ਸਿੰਘ ਪਠਾਨਕੋਟ, ਸ਼ਿੰਦਰਪਾਲ ਸਿੰਘ ਵਿੱਕੀ, ਜਤਿੰਦਰਪਾਲ ਸਿੰਘ ਭਾਂਬਰੀ, ਹਰਵਿੰਦਰਜੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਲੱਧੜਾਂ ਅਤੇ ਰਵਿੰਦਰ ਸਿੰਘ ਠੰਡਲ ਦੀ ਨਿਯੁਕਤੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਇੱਕ ਹੋਰ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਦੱਸਿਆ ਕਿ ਪ੍ਰਹਲਾਦ ਸਿੰਘ ਨੂੰ ਫਤਿਹਗੜ• ਸਾਹਿਬ (ਸ਼ਹਿਰੀ) ਦਾ ਜ਼ਿਲ•ਾ ਪ੍ਰਧਾਨ ਥਾਪਿਆ ਗਿਆ ਹੈ।
ਸਰਦਾਰ ਮਜੀਠੀਆ ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ ਅਤੇ ਹੇਠਲੇ ਪੱਧਰ ਤਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ।

Facebook Comment
Project by : XtremeStudioz