Close
Menu

ਯੂ. ਏ.ਈ. ਨੇ ਲਗਾਈ ਪਾਬੰਦੀ, ਆਪਣੇ ਹਵਾਈ ਖੇਤਰ ਵਿਚ ਨਹੀਂ ਉਡਣ ਦੇਵੇਗਾ ਕਤਰ ਦੇ ਜਹਾਜ਼

-- 11 August,2017

ਦੁਬਈ—ਸੰਯੁਕਤ ਅਰਬ ਅਮੀਰਾਤ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਬੁੱਧਵਾਰ ਨੂੰ ਕਤਰ ਦੇ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਤੋਂ ਲੰਘਣ ਦੀ ਇਜਾਜ਼ਤ ਦੇਣ ਤੋਂ ਮਨਾ ਕਰ ਦਿੱਤਾ। ਨਿਊਜ਼ ਏਜੰਸੀ ਮੁਤਾਬਕ ਸੰਯੁਕਤ ਅਰਬ ਅਮੀਰਾਤ ਦੀ ਫਲਾਈਟ ਜਨਰਲ ਅਥਾਰਿਟੀ ਨੇ ਆਪਣੇ ਬਿਆਨ ‘ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਤਰ ‘ਚ ਰਜਿਸਟਰਡ ਜਹਾਜ਼ਾਂ ਨੂੰ ਹਵਾਈ ਖੇਤਰ ਤੋਂ ਲੰਘਣ ਤੋਂ ਮਨਾ ਕਰ ਦਿੱਤਾ ਗਿਆ ਹੈ। ਏਜੰਸੀ ਨੇ ਆਪਣੇ ਬਿਆਨ ਵਿੱਚ ਕਿਹਾ, ਕਤਰ ਦੇ ਜਹਾਜ਼ਾਂ ਨੂੰ ਉਸ ਕੌਮਾਂਤਰੀ ਜਲ ਖੇਤਰ ਤੋਂ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸਦਾ ਪ੍ਰਬੰਧਨ ਯੂਏਈ ਕਰਦਾ ਹੈ।
ਅਰਬ ਚੌਕੜੀ ਕਹੇ ਜਾਣ ਵਾਲੇ ਸੰਯੁਕਤ ਅਰਬ ਅਮੀਰਾਤ, ਸਊਦੀ ਅਰਬ, ਮਿਸਰ ਅਤੇ ਬਹਿਰੀਨ ਨੇ ਕਤਰ ਉੱਤੇ ਅੱਤਵਾਦ ਦੀ ਹਮਾਇਤ ਕਰਨ ਅਤੇ ਵਿੱਤੀ ਮਦਦ ਦੇਣ ਦਾ ਇਲਜ਼ਾਮ ਲਗਾਉਂਦੇ ਹੋਏ ਪੰਜ ਜੂਨ ਨੂੰ ਉਸ ਨਾਲ ਸਫਾਰਤੀ ਸਬੰਧ ਤੋੜੇ ਸਨ। ਮੌਜੂਦਾ ਸੰਕਟ ਦੇ ਹਲ ਲਈ ਇਸ ਦੇਸ਼ਾਂ ਨੇ 13 ਮੰਗਾਂ ਦੀ ਇੱਕ ਸੂਚੀ ਕਤਰ ਨੂੰ ਪੇਸ਼ ਕੀਤੀ ਸੀ, ਜਿਸ ਨੂੰ 22 ਜੂਨ ਨੂੰ ਇੱਕ ਕੁਵੈਤੀ ਵਿਚੋਲੇ ਨੇ ਕਤਰ ਨੂੰ ਸਪੁਰਦ ਕੀਤਾ ਸੀ। ਸੂਚੀ ‘ਚ ਤੁਰਕੀ ਫੌਜੀ ਅੱਡੇ ਅਤੇ ਚੈਨਲ ਅਲਜਜ਼ੀਰਾ ਨੂੰ ਬੰਦ ਕਰਨ ਸਣੇ ਈਰਾਨ ਤੋਂ ਰਿਸ਼ਤਿਆਂ ‘ਚ ਕਮੀ ਕਰਨ ਅਤੇ ਚਾਰਾਂ ਦੇਸ਼ਾਂ ਨੂੰ ਲੋੜੀਂਦੇ ਵਿਅਕਤੀਆਂ ਦੀ ਹਵਾਲਗੀ ਵਰਗੀਆਂ ਮੰਗਾਂ ਸਨ। ਕਤਰ ਨੇ ਇਸ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਨੂੰ ਚਾਰਾਂ ਦੇਸ਼ਾਂ ਨੇ ਨਕਾਰਾਤਮਕ ਰੁਖ਼ ਅਪਣਾਇਆ ਅਤੇ ਕਤਰ ਦਾ ਬਾਈਕਾਟ ਜਾਰੀ ਰੱਖਣ ਅਤੇ ਨਵੀਆਂ ਪਾਬੰਦੀਆਂ ਲਗਾਉਣ ‘ਤੇ ਵਿਚਾਰ ਕਰਨ ਦਾ ਫੈਸਲਾ ਕੀਤਾ।

Facebook Comment
Project by : XtremeStudioz