Close
Menu

ਰਣਇੰਦਰ ਦੇ ਆਮਦਨ ਕਰ ਕੇਸ ਦੀ ਅਗਲੀ ਸੁਣਵਾਈ 26 ਜੁਲਾਈ ਨੂੰ

-- 19 May,2017

ਲੁਧਿਆਣਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਖ਼ਿਲਾਫ਼ ਲੁਧਿਆਣਾ ਦੀ ਅਦਾਲਤ ਵਿੱਚ ਚੱਲ ਰਹੇ ਕੇਸ ਦੀ ਸੁਣਵਾਈ ਹੁਣ 26 ਜੁਲਾਈ ਨੂੰ ਹੋਵੇਗੀ। ਇਸ ਮਾਮਲੇ ਦੀ ਸੁਣਵਾਈ ਅੱਜ ਸੀਜੀਐਮ ਜਾਪਇੰਦਰ ਸਿੰਘ ਦੀ ਅਦਾਲਤ ਵਿੱਚ ਸੀ, ਪਰ ਉਨ੍ਹਾਂ ਦੇ ਛੁੱਟੀ ‘ਤੇ ਹੋਣ ਕਾਰਨ ਸੁਣਵਾਈ ਹੁਣ 26 ਜੁਲਾਈ ਨੂੰ ਹੋਵੇਗੀ। ਆਮਦਨ ਕਰ ਵਿਭਾਗ ਨੇ ਲੁਧਿਆਣਾ ਦੀ ਅਦਾਲਤ ਵਿੱਚ ਰਣਇੰਦਰ ਸਿੰਘ ਖ਼ਿਲਾਫ਼ ਕੇਸ ਦਾਇਰ ਕੀਤਾ ਹੈ ਜਿਸ ਮੁਤਾਬਕ ਰਣਇੰਦਰ ਸਿੰਘ ਨੇ ਕਥਿਤ ਤੌਰ ’ਤੇ ਜਾਣਬੁੱਝ ਕੇ ਵਿਭਾਗ ਕੋਲ ਵਿਦੇਸ਼ਾਂ ਦੇ ਖਾਤੇ ਅਤੇ ਵਿਦੇਸ਼ਾਂ ਵਿੱਚ ਪੈਸਿਆਂ ਦੀ ਜਾਣਕਾਰੀ ਲੁਕੋਈ ਹੈ।

Facebook Comment
Project by : XtremeStudioz