Close
Menu

ਰਵੀ ਕੁਮਾਰ ਵਿਸ਼ਵ ਕੱਪ ‘ਚ ਪੰਜਵੇਂ ਸਥਾਨ ‘ਤੇ ਰਿਹਾ

-- 19 May,2017

ਮਿਊਨਿਖ— ਭਾਰਤ ਦੇ ਰਵੀ ਕੁਮਾਰ ਨੇ ਸ਼ੁੱਕਰਵਾਰ ਇਥੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਦੀ ਪੁਰਸ਼ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਉਹ ਪੋਡੀਅਮ ਸਥਾਨ ਹਾਸਲ ਕਰਨ ਤੋਂ ਖੁੰਝ ਗਿਆ ਤੇ ਪੰਜਵੇਂ ਸਥਾਨ ‘ਤੇ ਰਿਹਾ।ਰਵੀ ਨੇ ਟੂਰਨਾਮੈਂਟ ਦੇ ਪਹਿਲੇ ਦਿਨ ਤਮਗਾ ਦੌਰ ‘ਚ 185.7 ਅੰਕ ਬਣਾਏ ਤੇ 8 ਨਿਸ਼ਾਨੇਬਾਜ਼ਾਂ ਦੇ 24 ਸ਼ਾਟ ਦੇ ਫਾਈਨਲ ਵਿਚ ਚੌਥੇ ਸਥਾਨ ‘ਤੇ ਰਹਿ ਕੇ ਕੁਆਲੀਫਾਈ ਕੀਤਾ। ਉਸ ਨੇ ਕੁਆਲੀਫਿਕੇਸ਼ਨ ‘ਚ 629.1 ਅੰਕ ਦਾ ਸਕੋਰ ਬਣਾਇਆ। ਇਹ ਰਵੀ ਦਾ ਸਾਲ ਦਾ ਲਗਾਤਾਰ ਦੂਜਾ ਵਿਸ਼ਵ ਕੱਪ ਫਾਈਨਲ ਸੀ, ਇਸ ਤੋਂ ਪਹਿਲਾਂ ਉਹ ਨਵੀਂ ਦਿੱਲੀ ‘ਚ ਪਹਿਲੇ ਆਈ.ਐੱਸ.ਐੱਸ.ਐੱਫ. ਵਿਸ਼ਵਕੱਪ ਦੌਰ ‘ਚ ਅੱਠਵੇਂ ਸਥਾਨ ‘ਤੇ ਰਿਹਾ ਸੀ।

Facebook Comment
Project by : XtremeStudioz