Close
Menu

ਰਾਹੁਲ ਦੇ ਰੋਡ ਸ਼ੋਅ ਮੌਕੇ ਗੁਬਾਰੇ ਫਟਣ ਦੇ ਮਾਮਲੇ ਦੀ ਜਾਂਚ ਦੇ ਹੁਕਮ

-- 10 October,2018

ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਮਧਪ੍ਰਦੇਸ਼ ਵਿਚਲੇ ਰੋਡ ਸ਼ੋਅ ਦੌਰਾਨ ਹੀਲੀਅਮ ਦੇ ਭਰੇ ਗੁਬਾਰੇ ਫਟਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਸ਼ਨਿਚਰਵਾਰ ਨੂੰ ਜਬਲਪੁਰ ਵਿੱਚ ਰਾਹੁਲ ਦੇ ਰੋਡ ਸ਼ੋਅ ਦੌਰਾਨ ਹੀਲੀਅਮ ਭਰੇ ਗੁਬਾਰੇ ਫਟਣ ਨਾਲ ਦਹਿਸ਼ਤ ਫੈਲ ਗਈ ਸੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਦਿੱਤੀ ਜਾਵੇਗੀ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਮੱਧਪ੍ਰਦੇਸ਼ ਵਿੱਚ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਸਨ ਅਤੇ ਇਕ ਵਰਕਰ ਨੇ ਹੱਥ ਵਿਚ ਹੀਲੀਅਮ ਭਰੇ ਗੁਬਾਰੇ ਫੜੇ ਹੋਏ ਸਨ ਕਿ ਇਸੇ ਦੌਰਾਨ ਦੂਜੇ ਵਰਕਰ ਦੇ ਹੱਥ ਵਿੱਚ ਫੜੇ ਦੀਵੇ ਦੀ ਲੋਅ ਉਨ੍ਹਾਂ ਨਾਲ ਛੋਹ ਗਈ ਤੇ ਗੁਬਾਰੇ ਫਟ ਗਏ। ਇਹ ਦੀਵਾ ਕਾਂਗਰਸ ਪ੍ਰਧਾਨ ਦੀ ਆਰਤੀ ਲਈ ਲਿਆਂਦਾ ਗਿਆ ਸੀ। ਇਕ ਵੀਡੀਓ ਵਿੱਚ ਸ੍ਰੀ ਗਾਂਧੀ ਸੁਰੱਖਿਆ ਬਲਾਂ ਅਤੇ ਸੜਕ ਦੇ ਦੋਵੇਂ ਪਾਸੇ ਖੜ੍ਹੇ ਲੋਕਾਂ ਵਿਚਾਲੇ ਇਕ ਖੁੱਲ੍ਹੇ ਵਾਹਨ ’ਤੇ ਖੜੇ ਹਨ ਅਤੇ ਯਕਦਮ ਅੱਗ ਦੀਆਂ ਲਪਟਾਂ ਉਠਦੀਆਂ ਨਜ਼ਰ ਆਉਂਦੀਆਂ ਹਨ। ਦੱਸਣਯੋਗ ਹੈ ਕਿ ਸ੍ਰੀ ਗਾਂਧੀ ਨੂੰ ਐਸਪੀਜੀ ਦੀ ਵਿਸ਼ੇਸ਼ ਸੁਰੱਖਿਆ ਮਿਲੀ ਹੋਈ ਹੈ ਜੋ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਰੱਖਿਆ ਕਰਦੀ ਹੈ।

Facebook Comment
Project by : XtremeStudioz