Close
Menu

ਵਧਦੇ ਦਬਾਅ ਨੂੰ ਦੇਖ ਡੋਨਾਲਡ ਟਰੰਪ ਨੇ ਯਰੂਸ਼ਲਮ ‘ਤੇ ਫੈਸਲਾ ਟਾਲਿਆ

-- 07 December,2017

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ ‘ਤੇ ਮਾਨਤਾ ਦੇਣ ਤੇ ਉਥੇ ਅਮਰੀਕੀ ਰਾਜਦੂਤ ਘਰ ਸਥਾਪਿਤ ਕਰਨ ਦਾ ਆਪਣਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ। ਉਨ੍ਹਾਂ ਦੇ ਇਸ ਫੈਸਲੇ ਨੂੰ ਲੈ ਕੇ ਵੱਡੇ ਪੈਮਾਨੇ ‘ਤੇ ਅਸ਼ਾਂਤੀ ਦਾ ਮਾਹੌਲ ਬਣ ਗਿਆ ਸੀ ਤੇ ਇਸ ਨੂੰ ਉਨ੍ਹਾਂ ਦਾ ਇਤਿਹਾਸਿਕ ਕਦਮ ਦੱਸਿਆ ਜਾ ਰਿਹਾ ਸੀ। ਵਾਊਟ ਹਾਊਸ ਨੇ ਕਿਹਾ ਕਿ ਦੂਤਘਰ ਨੂੰ ਤੇਲ ਅਵੀਵ ਤੋਂ ਹਟਾਉਣ ਦੀ ਜੋ ਸਮਾਂਸੀਮਾ ਤੈਅ ਕੀਤੀ ਗਈ ਸੀ, ਉਸ ਦਾ ਪਾਲਣ ਨਹੀਂ ਕੀਤਾ ਗਿਆ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਸਹਿਯੋਗੀਆਂ ਨੇ 48 ਘੰਟੇ ਤੱਕ ਜਨਤਕ ਚਿਤਾਵਨੀਆਂ ਦਿੱਤੀਆਂ ਤੇ ਦੁਨੀਆ ਭਰ ਦੇ ਨੇਤਾਵਾਂ ਵਿਚਕਾਰ ਨਿੱਜੀ ਫੋਨਕਾਲਾਂ ਹੋਈਆਂ। ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਪਤੀ ਨੇ ਅਜੇ ਆਖਰੀ ਫੈਸਲਾ ਨਹੀਂ ਲਿਆ ਹੈ ਪਰ ਉਮੀਦ ਹੈ ਕਿ ਦੂਤਘਰ ਨੂੰ ਯਰੂਸ਼ਲਮ ‘ਚ ਸਥਾਪਿਤ ਕਰਨ ਦੇ ਫੈਸਲੇ ‘ਤੇ ਅੱਗੇ ਨਾ ਵਧਿਆ ਜਾਵੇ। ਵਾਈਟ ਹਾਊਸ ਦੇ ਬਾਲਾਰੇ ਹੋਗਨ ਗਿਡਲੇ ਨੇ ਦੱਸਿਆ ਕਿ ਇਸ ਮਾਮਲੇ ‘ਚ ਫੈਸਲੇ ਦਾ ਐਲਾਨ ਆਉਣ ਵਾਲੇ ਦਿਨਾਂ ‘ਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਰਾਸ਼ਟਰਪਤੀ ਦਾ ਰੁਖ ਸਾਫ ਹੈ। ਮਾਮਲਾ ਇਹ ਨਹੀਂ ਕਿ ਇਹ ਹੋਵੇਗਾ ਜਾਂ ਨਹੀਂ, ਬੱਸ ਇੰਨਾਂ ਹੈ ਕਿ ਇਹ ਕਦੋਂ ਹੋਵੇਗਾ।
ਇਜ਼ਰਾਇਲ-ਫਿਲਸਤੀਨ ਵਿਵਾਦ ‘ਚ ਯਰੂਸ਼ਲਮ ਦਾ ਦਰਜਾ ਇਕ ਮਹੱਤਵਪੂਰਨ ਮੁੱਦਾ ਹੈ। ਇਜ਼ਰਾਇਲ-ਫਿਲਸਤੀਨ ਦੋਵੇਂ ਹੀ ਇਸ ਨੂੰ ਆਪਣੀ ਰਾਜਧਾਨੀ ਦੱਸਦੇ ਹਨ। ਟਰੰਪ ਇਸ ਫੈਸਲੇ ‘ਤੇ ਵਿਚਾਰ ਕਰ ਹੀ ਰਹੇ ਸਨ ਉਸੇ ਦੌਰਾਨ ਪੱਛਮੀ ਏਸ਼ੀਆ ਸਮੇਤ ਦੁਨੀਆ ਭਰ ਦੇ ਨੇਤਾਵਾਂ ਨੇ ਦਹਾਕਿਆਂ ਪੁਰਾਣੀ ਅਮਰੀਕੀ ਨੀਤੀ ਨਾਲ ਵੰਡ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਸੀ। ਇਜ਼ਰਾਇਲ ਦੇ ਰੱਖਿਆ ਮੰਤਰੀ ਐਵਿਗਡੋਰ ਲਿਬਰਮਾਨ ਨੇ ਟਰੰਪ ਨੂੰ ਕਿਹਾ ਸੀ ਕਿ ਇਸ ਇਤਿਹਾਸਿਕ ਮੌਕੇ ਨੂੰ ਹੱਥੋਂ ਜਾਣ ਨਾ ਦਿਓ। ਤੁਰਕੀ ਦੇ ਉਪ ਪ੍ਰਧਾਨ ਮੰਤਰੀ ਬੇਕਿਰ ਬੋਜਦਾਨ ਨੇ ਕਿਹਾ ਸੀ ਕਿ ਜੇਕਰ ਯਰੂਸ਼ਲਮ ਦਾ ਦਰਜਾ ਬਦਲਿਆ ਜਾਂਦਾ ਹੈ ਤੇ ਇਕ ਹੋਰ ਕਦਮ ਇਸ ਦਿਸ਼ਾ ‘ਚ ਚੁੱਕਿਆ ਜਾਂਦਾ ਹੈ ਤਾਂ ਇਹ ਵੱਡੀ ਤਬਾਹੀ ਹੋਵੇਗੀ। ਇਸ ਖੇਤਰ ‘ਚ ਸੰਵੇਦਨਸ਼ੀਲ ਸ਼ਾਂਤੀ ਪ੍ਰਕਿਰਿਆ ਪੂਰੀ ਤਰ੍ਹਾਂ ਨਸ਼ਟ ਹੋ ਜਾਵੇਗੀ ਤੇ ਨਵੇਂ ਵਿਵਾਦ, ਨਵੇਂ ਸੰਘਰਸ਼ ਵਧਣਗੇ ਤੇ ਨਵੇਂ ਸਿਰੇ ਤੋਂ ਅਸ਼ਾਂਤੀ ਫੈਲ ਜਾਵੇਗੀ।

Facebook Comment
Project by : XtremeStudioz