Close
Menu
Breaking News:

ਵਲਾਦੀਮੀਰ ਪੁਤਿਨ ਨੇ ਜਹਾਜ਼ ਹਾਦਸੇ ‘ਚ ਮਾਰੇ ਗਏ ਯਾਤਰੀਆਂ ਪ੍ਰਤੀ ਪ੍ਰਗਟਾਇਆ ਦੁੱਖ

-- 12 February,2018

ਮਾਸਕੋ— ਰੂਸ ਦਾ ਇਕ ਜਹਾਜ਼ ਰਾਜਧਾਨੀ ਦੇ ਦੋਮੋਦੇਦੋਵੋ ਹਵਾਈ ਅੱਡੇ ਤੋਂ ਐਤਵਾਰ ਨੂੰ ਉਡਾਣ ਭਰਤ ਤੋਂ ਬਾਅਦ ਮਾਸਕੋ ਦੇ ਬਾਹਰੀ ਇਲਾਕੇ ‘ਚ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ‘ਚ ਕੁਲ 71 ਲੋਕ ਸਵਾਰ ਸਨ ਜਿਨ੍ਹਾਂ ‘ਚੋਂ ਕੋਈ ਵੀ ਨਹੀਂ ਬਚਿਆ। ਰੂਸੀ ਮੀਡੀਆ ਦੀ ਖਬਰ ਮੁਤਾਬਕ ਇਹ ਜਹਾਜ਼ ਯੂਰਾਲ ਪਰਬਤਮਾਲਾ ਦੇ ਦੱਖਣੀ ਪਾਸੇ ਸਥਿਤ ਓਸਰਕ ਸ਼ਹਿਰ ਜਾ ਰਿਹਾ ਸੀ। ਜਹਾਜ਼ ਮਾਸਕੋ ਦੇ ਬਾਹਰ ਰਮੇਂਸਕੀ ਜ਼ਿਲੇ ‘ਚ ਹਾਦਸਾਗ੍ਰਸਤ ਹੋਇਆ। ਰੂਸ ਦੇ ਟ੍ਰਾਂਸਪੋਰਟ ਜਾਂਚ ਦਫਤਰ ਨੇ ਇਕ ਬਿਆਨ ‘ਚ ਕਿਹਾ ਕਿ ਜਹਾਜ਼ ‘ਚ 65 ਯਾਤਰੀ ਤੇ ਕਰੂ ਦੇ 6 ਮੈਂਬਰ ਸਵਾਰ ਸਨ। ਇਨ੍ਹਾਂ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਪੱਤਰਕਾਰ ਏਜੰਸੀਆਂ ਨੇ ਦੱਸਿਆ ਕਿ ਅਰਗੁਨੋਵੋ ਪਿੰਡ ‘ਚ ਲੋਕਾਂ ਨੇ ਅੱਗ ਦੀਆਂ ਲਪਟਾਂ ‘ਚ ਘਿਰੇ ਜਹਾਜ਼ ਨੂੰ ਆਸਮਾਨ ਤੋਂ ਡਿੱਗਦੇ ਦੇਖਿਆ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ। ਪੁਤਿਨ ਦੇ ਬੁਲਾਰੇ ਦਮਿਤ੍ਰੀ ਪੇਸਕੋਵ ਨੇ ਦੱਸਿਆ ਕਿ ਹਾਦਸੇ ‘ਚ ਆਪਣੇ ਸਗੇ ਸਬੰਧੀਆਂ ਨੂੰ ਗੁਆਉਣ ਵਾਲੇ ਲੋਕਾਂ ਦੇ ਪ੍ਰਤੀ ਰਾਸ਼ਟਰਪਤੀ ਨੇ ਗਹਿਰੀ ਹਮਦਰਦੀ ਪ੍ਰਗਟ ਕੀਤੀ ਹੈ।

ਰੂਸ ਦੇ ਸਰਕਾਰੀ ਟੀਵੀ ਨੇ ਇਕ ਵੀਡੀਓ ਵੀ ਜਾਰੀ ਕੀਤੀ, ਜਿਸ ‘ਚ ਜਹਾਜ਼ ਦੇ ਟੁਕੜੇ ਵੀ ਦਿਖਾਏ ਗਏ। ਰੂਸ ‘ਚ ਹਾਲ ਦੇ ਦਿਨਾਂ ‘ਚ ਭਾਰੀ ਬਰਫਬਾਰੀ ਦੇਖੀ ਗਈ। ਇਕ ਨਿਊਜ਼ ਏਜੰਸੀ ਨੇ ਖਬਰ ਦਿੱਤੀ ਕਿ ਜਹਾਜ਼ ਦਾ ਮਲਬਾ ਹਾਦਸੇ ਵਾਲੀ ਥਾਂ ਦੇ ਨੇੜੇ ਇਕ ਵੱਡੇ ਇਲਾਕੇ ‘ਚ ਫੈਲਿਆ ਹੋਇਆ ਹੈ। ਰੂਸ ‘ਚ ਬਣਿਆ ਇਹ ਜਹਾਜ਼ ਸੱਤ ਸਾਲ ਪੁਰਾਣਾ ਸੀ ਤੇ ਇਸ ਨੂੰ ਸਾਰਾਤੋਵ ਏਅਰਲਾਈਨਸ ਨੇ ਇਕ ਸਾਲ ਪਹਿਲਾਂ ਹੀ ਦੂਜੀ ਰੂਸੀ ਏਅਰਲਾਈਨ ਤੋਂ ਖਰੀਦਿਆ ਸੀ। ਆਪਾਤ ਸੇਵਾਵਾਂ ਦੇ ਕਰਮਚਾਰੀ ਪੈਦਲ ਹੀ ਹਾਦਸੇ ਵਾਲੀ ਥਾਂ ਵੱਲ ਜਾ ਰਹੇ ਹਨ। ਆਪਾਤ ਸੇਵਾਵਾਂ ਨੇ ਇਕ ਬਿਆਨ ‘ਚ ਕਿਹਾ ਕਿ ਹਾਦਸੇ ਵਾਲੀ ਥਾਂ ‘ਤੇ 150 ਤੋਂ ਜ਼ਿਆਦਾ ਬਚਾਅ ਕਰਮਚਾਰੀਆਂ ਨੂੰ ਲਗਾਇਆ ਗਿਆ ਹੈ। ਟ੍ਰਾਂਸਪੋਰਟੇਸ਼ਨ ਜਾਂਚ ਏਜੰਸੀ ਨੇ ਦੱਸਿਆ ਕਿ ਉਡਾਣ ਭਰਨ ਤੋਂ ਪੰਜ ਮਿੰਟਾਂ ਦੇ ਅੰਦਰ ਹੀ ਜਹਾਜ਼ ਰਾਡਾਰ ਤੋਂ ਗਾਇਬ ਹੋ ਗਿਆ। ਖਬਰਾਂ ਮੁਤਾਬਕ ਰੂਸੀ ਟ੍ਰਾਂਸਰਪੋਰਟ ਮੰਤਰੀ ਵੀ ਘਟਨਾ ਵਾਲੀ ਥਾਂ ‘ਤੇ ਜਾ ਰਹੇ ਹਨ। ਟ੍ਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਹਾਦਸੇ ਦੇ ਲਈ ਮੌਸਮ ਤੇ ਮਨੁੱਖੀ ਗਲਤੀ ਸਮੇਤ ਕਈ ਕਾਰਨ ਜ਼ਿੰਮੇਦਾਰ ਹੋ ਸਕਦੇ ਹਨ। ਓਰੇਨਬਰਗ ਦੇ ਗਵਰਨਰ ਨੇ ਦੱਸਿਆ ਕਿ ਜਹਾਜ਼ ‘ਚ ਸਵਾਰ 60 ਤੋਂ ਜ਼ਿਆਦਾ ਲੋਕ ਇਸੇ ਇਲਾਕੇ ਨਾਲ ਸਬੰਧਿਤ ਸਨ। ਹਾਦਸੇ ਤੋਂ ਬਾਅਦ ਸਾਰਾਤੋਵ ਏਅਕਲਾਈਨਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਰੂਸ ਨੇ ਕਈ ਜਹਾਜ਼ ਹਾਦਸਿਆਂ ਦਾ ਸਾਹਮਣਾ ਕੀਤਾ ਹੈ। ਏਅਰਲਾਈਨਾਂ ਅਕਸਰ ਪੁਰਾਣੇ ਜਹਾਜ਼ਾਂ ਦਾ ਖਤਰਨਾਕ ਉਡਾਣ ਪਰਿਸਥਿਤੀਆਂ ‘ਚ ਪਰਿਚਾਲਨ ਕਰਦੀਆਂ ਹਨ। ਦਸੰਬਰ 2016 ‘ਚ ਫੌਜ ਦਾ ਇਕ ਜਹਾਜ਼ ਸੋਚਿ ‘ਚ ਉਡਾਣ ਭਰਨ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ 92 ਲੋਕਾਂ ਦੀ ਮੌਤ ਹੋ ਗਈ ਸੀ। ਮਾਰਚ 20016 ‘ਚ ਫਲਾਈ ਦੁਬਈ ਜਹਾਜ਼ ਦੇ ਸਾਰੇ 62 ਯਾਤਰੀਆਂ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਖਰਾਬ ਮੌਸਮ ਦੇ ਕਾਰਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।

Facebook Comment
Project by : XtremeStudioz