Close
Menu

ਵਿਜੇ ਮਾਲਿਆ ਵੱਲੋਂ ਪੂਰੇ ਪੈਸੇ ਵਾਪਸ ਕਰਨ ਦੀ ਪੇਸ਼ਕਸ਼

-- 06 December,2018

ਨਵੀਂ ਦਿੱਲੀ, 6 ਦਸੰਬਰ
ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਹ ਜਨਤਾ ਦਾ 100 ਫ਼ੀਸਦੀ ਪੈਸਾ ਵਾਪਸ ਕਰਨ ਲਈ ਤਿਆਰ ਹੈ। ਉਸ ਨੇ ਕਿਹਾ ਉਸ ਦੀ ਭਾਰਤ ਨੂੰ ਸਪੁਰਦਗੀ ਦੇ ਮਾਮਲੇ ’ਚ ਕਾਨੂੰਨ ਸਭ ਕੁਝ ਤੈਅ ਕਰੇਗਾ। ਕਿੰਗਫਿਸ਼ਰ ਏਅਰਲਾਈਨ ਦਾ ਮਾਲਕ 62 ਸਾਲਾ ਵਿਜੇ ਮਾਲਿਆ ਇੰਗਲੈਂਡ ਵਿਚ ਭਾਰਤ ਨੂੰ ਸਪੁਰਦਗੀ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਿਹਾ ਹੈ। ਉਸ ਖ਼ਿਲਾਫ਼ ਭਾਰਤ ਵਿਚ ਨੌਂ ਹਜ਼ਾਰ ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ਵਿਚ ਪਿਛਲੇ ਸਾਲ ਅਪਰੈਲ ਵਿਚ ਵਾਰੰਟ ਕੱਢਿਆ ਗਿਆ ਸੀ। ਉਸ ਨੇ ਦਾਅਵਾ ਕੀਤਾ ਕਿ ਸਿਆਸਤਦਾਨਾਂ ਤੇ ਮੀਡੀਆ ਨੇ ਉਸ ਦਾ ਅਕਸ ਗ਼ਲਤ ਤਰੀਕੇ ਨਾਲ ਡਿਫਾਲਟਰ ਦੇ ਰੂਪ ਵਿਚ ਬਣਾਇਆ। ਉਨ੍ਹਾਂ ਸੋਸ਼ਲ ਮੀਡੀਆ ’ਤੇ ਟਵੀਟ ਕੀਤਾ ਕਿ ਉਨ੍ਹਾਂ ਦੀ ਭਾਰਤ ਨੂੰ ਸਪੁਰਦਗੀ ਦੇ ਮਾਮਲੇ ’ਚ ਮੀਡੀਆ ਵਿਚ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕਾਨੂੰਨ ਆਪਣਾ ਕੰਮ ਕਰੇਗਾ। ਇਸ ਵਿਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਮੈਂ ਜਨਤਾ ਦਾ ਸੌ ਫ਼ੀਸਦੀ ਪੈਸਾ ਵਾਪਸ ਕਰਨ ਦੀ ਪੇਸ਼ਕਸ਼ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਉਹ ਬੈਂਕਾਂ ਅਤੇ ਸਰਕਾਰ ਨੂੰ ਇਸ ਪੇਸ਼ਕਸ਼ ਨੂੰ ਮੰਨਣ ਦੀ ਅਪੀਲ ਕਰਦੇ ਹਨ। 

Facebook Comment
Project by : XtremeStudioz