Close
Menu

ਵਿੰਬਲਡਨ : ਮਹਿਲਾ ਸਿੰਗਲਜ਼ ਵਰਗ ਵਿੱਚ ਖ਼ਿਤਾਬੀ ਟੱਕਰ ਵੀਨਸ ਤੇ ਮੁਗੂਰੁਜ਼ਾ ’ਚ

-- 14 July,2017

ਲੰਡਨ, ਪੰਜ ਵਾਰ ਦੀ ਵਿੰਬਲਡਨ ਚੈਂਪੀਅਨ ਵੀਨਸ ਵਿਲੀਅਮਜ਼ ਨੇ ਅੱਜ ਬਰਤਾਨੀਆ ਦੀ ਜੋਹਾਨਾ ਕੋਂਟਾ ਨੂੰ 6-4, 6-2 ਨਾਲ ਹਰਾ ਕੇ ਵਿੰਬਲਡਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਗਰੈਂਡ ਸਲੈਮ ਮੁਕਾਬਲੇ ਦੇ ਫਾਈਨਲ ਵਿੱਚ ਪੁੱਜਣ ਵਾਲੀ ਉਹ ਸਭ ਤੋਂ ਉਮਰ ਦਰਾਜ਼ ਖਿਡਾਰਨ  ਬਣ ਗਈ ਹੈ।  ਸਾਲ 2009 ਤੋਂ ਬਾਅਦ ਉਹ ਪਹਿਲੀ ਵਾਰ ਫਾਈਨਲ ਵਿੱਚ ਪੁੱਜੀ ਹੈ। 1977 ਤੋਂ ਬਾਅਦ ਕੋਂਟਾ ਨੇ ਫਾਈਨਲ ਵਿੱਚ ਪੁੱਜਣ ਵਾਲੀ ਪਹਿਲੀ ਗੋਰੀ ਬਣ ਜਾਣਾ ਸੀ ਪਰ ਕਿਸਮਤ ਨੇ ਉਸਦਾ ਸਾਥ ਨਹੀਂ ਦਿੱਤਾ। ਵੀਨਸ ਦੀ ਟੱਕਰ ਹੁਣ ਫਾਈਨਲ ਵਿੱਚ ਗਾਰਬਾਈਨ ਮੁਗੂਰੁਜ਼ਾ ਨਾਲ ਹੋਵੇਗੀ। ਇਸ ਤੋਂ ਇਲਾਵਾ ਵੀਰਵਾਰ ਨੂੰ ਹੀ ਦੂਜੇ ਸੈਮੀ ਫਾਈਨਲ ਵਿੱਚ ਸਪੇਨ ਦੀ ਗਰਬਾਈਨ ਮੁਗੂਰੁਜ਼ਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਲੋਵਾਕੀਆ ਦੀ ਮੈਗਦਾਲੇਨਾ ਰਿਬਾਰੀਕੋਵਾ ਨੂੰ ਵੀਰਵਾਰ ਨੂੰ ਇੱਕਤਰਫਾ ਮੈਚ ਵਿੱਚ 6-1, 6-1 ਨਾਲ ਹਰਾ ਦਿੱਤਾ। ਉਹ ਦੂਜੀ ਵਾਰ ਵਿੰਬਲਡਨ ਓਪਨ ਦੇ ਫਾਈਨਲ ਵਿੱਚ ਪੁੱਜ ਗਈ ਹੈ। ਮੁਗੂਰੁਜਾ ਇਸ ਤੋਂ 2015 ਵਿੱਚ ਫਾਈਨਲ ਵਿੱਚ ਪੁੱਜੀ ਸੀ। ਉਸਨੇ ਰਿਵਾਰੀਕੋਵਾ ਨੂੰ ਹਰਾਉਣ ਵਿੱਚ ਸਿਰਫ਼ 64 ਮਿੰਟ ਦਾ ਸਮਾਂ ਲਾਇਆ। ਰਿਵਾਰੀਕੋਵਾ ਤੀਜਾ ਦਰਜਾ ਕੈਰੋਲੀਨਾ ਪਲਿਸਕੋਵਾ ਅਤੇ ਅਮਰੀਕਾ ਦੀ ਕੋਕੋਵੇਂਡੇਵੇਗ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਪੁੱਜੀ ਸੀ ਪਰ ਸਪੇਨ ਦੀ ਖਿਡਾਰਨ ਨੇ ੳਸ ਨੂੰ ਸੈਮੀ ਫਾਈਨਲ ਵਿੱਚ ਸਿਰਫ਼ ਦੋ ਗੇਮਾਂ ਜਿੱਤਣ ਦਾ ਮੌਕਾ ਦਿੱਤਾ।
ਸਵਿਟਜ਼ਰਲੈਂਡ ਦੇ ਰੌਜਰ ਫੈਡਰਰ ਨੇ ਆਸ ਦੇ ਅਨੁਸਾਰ ਪ੍ਰਦਰਸ਼ਨ ਕਰਦਿਆਂ ਘਾਹ ਵਾਲੇ ਮੈਦਾਨ ਉੱਤੇ ਖੇਡੇ ਜਾ ਰਹੇ ਵਿੰਬਲਡਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਥਾਂ ਬਣਾ ਲਈ ਹੈ। ਇਸ ਦੇ ਨਾਲ ਹੀ ਐਂਡੀ ਮਰੇ ਤੋਂ ਬਾਅਦ ਨੋਵਾਕ ਜੋਕੋਵਿਚ ਵੀ ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਿਆ ਹੈ।
ਫੈਡਰਰ ਨੇ ਕੈਨੇਡਾ ਦੇ ਛੇਵਾਂ ਦਰਜਾ ਮਿਲੋਜ਼ ਰਾਓਨਿਕ ਨੂੰ  6-4 , 6-2, 7-6, 7-14 ਨਾਲ ਹਰਾ ਕੇ 12 ਵੀਂ ਵਾਰ ਵਿੰਬਲਡਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਈ। ਨਡਾਲ ਤੋਂ ਬਾਅਦ ਐਂਡੀ ਮਰੇ ਦੇ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਬਾਅਦ ਹੁਣ ਫੈਡਰਰ ਦੀਆਂ ਅੱਠਵਾਂ ਖ਼ਿਤਾਬ ਜਿੱਤਣ ਦੀਆਂ ਸੰਭਾਵਨਾਵਾਂ ਵੀ ਵਧ ਗਈਆਂ ਹਨ।  ਆਲ ਇੰਗਲੈਂਡ ਕਲੱਬ ਵਿੱਚ ਆਪਣਾ 100ਵਾਂ ਮੈਚ ਖੇਡੇ 35 ਸਾਲਾ ਫੈਡਰਰ ਵਿੰਬਲਡਨ ਸੈਮੀ ਫਾਈਨਲ ਵਿੱਚ ਪੁੱਜਣ ਵਾਲੇ ਓਪਨ ਦੌਰ ਦੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਵੀ ਬਣ ਗਏ ਹਨ। ਕੇਨ ਰੋਜ਼ਵੈੱਲ 1974 ਵਿੱਚ 39 ਸਾਲ ਦੀ ਉਮਰ ਵਿੱਚ ਆਖਰੀ ਚਾਰ ਵਿੱਚ ਪੁੱਜਣ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਸਨ। ਪਹਿਲੇ ਚਾਰ ਵੱਡੇ ਖਿਡਾਰੀਆਂ ਵਿੱਚੋਂ ਹੁਣ ਕੇਵਲ ਫੈਡਰਰ ਹੀ ਖ਼ਿਤਾਬ ਦੀ ਦੌੜ ਵਿੱਚ ਸ਼ਾਮਲ ਹਨ।
ਫੈਡਰਰ ਨੇ ਮੈਚ ਤੋਂ ਬਾਅਦ ਕਿਹਾ ਕਿ ਉਸਨੂੰ ਵਿਸ਼ਵਾਸ ਨਹੀ ਹੋ ਰਿਹਾ ਕਿ ਉਸਨੇ 100ਵਾਂ ਮੈਚ ਖੇਡਿਆ ਹੈ। ਉਸਨੂੰ ਆਪਣੀ ਫਿਟਨੈੱਸ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।  ਜੋਕੋਵਿਚ ਨੇ ਆਪਣੀ ਕੂਹਣੀ ਦੀ ਸੱਟ ਬਾਰੇ ਕਿਹਾ ਕਿ ਕਿ ਉਸਨੂੰ ਲੱਗਦਾ ਹੈ ਕਿ ਡਾਕਟਰ ਅਪਰੇਸ਼ਨ ਦੀ ਸਲਾਹ ਦੇਣਗੇ ਪਰ ਉਹ ਦਵਾਈਆਂ ਖਾਣ ਨਾਲੋਂ ਅਰਾਮ ਕਰਨ ਨੂੰ ਤਰਜੀਹ ਦਿੰਦਾ ਹੈ।  

Facebook Comment
Project by : XtremeStudioz