Close
Menu

ਵੈਨਕੂਵਰ ਦੇ ਮੇਅਰ ਦਾ ਐਲਾਨ— ‘ਮੁੜ ਨਹੀਂ ਲੜਾਂਗਾ ਚੋਣਾਂ’, ਟਰੂਡੋ ਨੇ ਕੀਤਾ ਧੰਨਵਾਦ

-- 11 January,2018

ਵੈਨਕੂਵਰ— ਵੈਨਕੂਵਰ ਦੇ ਮੇਅਰ ਗ੍ਰੇਗਰ ਰੌਬਰਟਸਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਹੁਣ ਇਸ ਅਹੁਦੇ ਲਈ ਮੁੜ ਚੋਣਾਂ ਨਹੀਂ ਲੜਨਗੇ। ਗ੍ਰੇਗਰ ਨੇ ਅਜਿਹਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਗ੍ਰੇਗਰ ਨੇ ਆਪਣੀ ਫੇਸਬੁੱਕ ਪੋਸਟ ‘ਚ ਲਿਖਿਆ, ”ਇਹ ਮੇਰੀ ਜ਼ਿੰਦਗੀ ਦੇ ਬਹੁਤ ਮੁਸ਼ਕਲ ਫੈਸਲਿਆਂ ‘ਚੋਂ ਇਕ ਸੀ।” ਉਨ੍ਹਾਂ ਇਸ ਦੇ ਨਾਲ ਹੀ ਲਿਖਿਆ, ”ਮੈਂ ਵੈਨਕੂਵਰ ਅਤੇ ਇੱਥੋਂ ਦੇ ਵਾਸੀਆਂ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਖੁਦ ਨੂੰ ਸਨਮਾਨਤ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਵੈਨਕੂਵਰ ਨੂੰ ਦਿੱਤਾ ਅਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ।” ਪੋਸਟ ਜ਼ਰੀਏ ਆਪਣੀ ਗੱਲ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਅਖੀਰ ‘ਚ ਕਿਹਾ ਕਿ ਮੈਂ ਵੈਨਕੂਵਰ ‘ਚ ਰਹਿ ਕੇ ਖੁਦ ਨੂੰ ਧੰਨ ਮਹਿਸੂਸ ਕਰਦਾ ਹਾਂ। ਗ੍ਰੇਗਰ ਨੇ ਇਹ ਵੀ ਕਿਹਾ ਕਿ ਮੈਂ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲਿਆ ਹੈ ਕਿ 10 ਸਾਲ ਤੱਕ ਰਾਜਨੀਤੀ ‘ਚ ਰਿਹਾ ਜੋ ਕਿ ਕਾਫੀ ਲੰਬਾ ਸਮਾਂ ਸੀ ਅਤੇ ਹੁਣ ਮੇਰੀ ਰਾਜਨੀਤੀ ‘ਚ ਰਹਿਣ ਦੀ ਕੋਈ ਯੋਜਨਾ ਨਹੀਂ ਹੈ।
ਦੱਸਣਯੋਗ ਹੈ ਕਿ ਗ੍ਰੇਗਰ ਪਹਿਲੀ ਵਾਰ 2008 ‘ਚ ਮੇਅਰ ਚੁਣੇ ਗਏ। ਵੈਨਕੂਵਰ ਦੇ ਇਤਿਹਾਸ ਵਿਚ ਉਨ੍ਹਾਂ ਨੇ ਸਭ ਤੋਂ ਲੰਬੇ ਸਮੇਂ ਤੱਕ ਮੇਅਰ ਦੀ ਭੂਮਿਕਾ ਨਿਭਾਈ ਅਤੇ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਇਹ ਵੀ ਆਖਿਆ ਕਿ ਲੀਡਰਸ਼ਿਪ ਦਾ ਇਕ ਅਹਿਮ ਹਿੱਸਾ ਇਹ ਵੀ ਹੁੰਦਾ ਹੈ ਕਿ ਨਵੇਂ ਲੀਡਰਾਂ ਲਈ ਥਾਂ ਬਣਾਉਣ ਲਈ ਪੁਰਾਣੇ ਲੀਡਰ ਆਪਣੀ ਥਾਂ ਛੱਡਣ।

Facebook Comment
Project by : XtremeStudioz