Close
Menu
Breaking News:

ਸ਼ਾਹਰੁਖ ਨੂੰ ਆਊਟ ਕਰਕੇ ਡਿਸ਼ ਟੀ. ਵੀ. ਦੇ ਬ੍ਰਾਂਡ ਅੰਬੈਸਡਰ ਬਣੇ ਰਣਵੀਰ

-- 15 October,2018

ਮੁੰਬਈ— ਪਿਛਲੇ ਕਈ ਸਾਲਾਂ ਤੋਂ ਸ਼ਾਹਰੁਖ ਖਾਨ ਡਿਸ਼ ਟੀ. ਵੀ. ਦਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ ਪਰ ਹੁਣ ਸ਼ਾਹਰੁਖ ਖਾਨ ਇਸ ਬ੍ਰਾਂਡ ਦਾ ਪ੍ਰਚਾਰ ਕਰਦੇ ਨਜ਼ਰ ਨਹੀਂ ਆਉਣਗੇ। ਇਸ ਦਾ ਕਾਰਨ ਹੈ ਬਾਲੀਵੁੱਡ ਦਾ ਐਕਟਰ ਰਣਵੀਰ ਸਿੰਘ। ਜੀ ਹਾਂ, ਹੁਣ ਡਿਸ਼ ਦਾ ਪ੍ਰਚਾਰ ਸ਼ਾਹਰੁਖ ਨਹੀਂ ਸਗੋਂ ਰਣਵੀਰ ਸਿੰਘ ਕਰਦੇ ਨਜ਼ਰ ਆਉਣਗੇ। ਸ਼ਾਹਰੁਖ ਖਾਨ ਪਿਛਲੇ 10 ਸਾਲ ਤੋਂ ਇਸ ਕੰਪਨੀ ਦੇ ਬ੍ਰਾਂਡ ਅੰਬੈਸਡਰ ਰਹੇ ਹਨ।

ਹੁਣ ਖਬਰ ਹੈ ਕਿ ਕੰਪਨੀ ਨੇ ਯੂਥ ਆਈਕਨ ਨੂੰ ਦੇਖਦੇ ਹੋਏ ਰਣਵੀਰ ਸਿੰਘ ਨੂੰ ਸਾਈਨ ਕਰ ਲਿਆ ਗਿਆ ਹੈ। ਇਸ ਬਾਰੇ ਗੱਲ ਕਰਦੇ ਹੋਏ ਕੰਪਨੀ ਦੇ ਅਧਿਕਾਰੀ ਨੇ ਕਿਹਾ, ”ਸਾਨੂੰ ਡਿਸ਼ ਟੀ. ਵੀ. ਬ੍ਰਾਂਡ ਦੇ ਨਵੇਂ ਚਿਹਰੇ ਦੀ ਭਾਲ ਸੀ, ਜਿਸ ਲਈ ਸਾਨੂੰ ਰਣਵੀਰ ਸਿੰਘ ਨੂੰ ਚੁਣ ਕੇ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ।” ਰਣਵੀਰ ਨੇ ਵੀ ਇਸ ਬਾਰੇ ਕਿਹਾ, ”ਮੈਂ ਵੀ ਡਿਸ਼ ਟੀ. ਵੀ. ਦਾ ਹਿੱਸਾ ਬਣ ਕੇ ਕਾਫੀ ਖੁਸ਼ ਹਾਂ। ਡਿਸ਼ ਟੀ. ਵੀ. ਇਕ ਫੇਮਸ ਬ੍ਰਾਂਡ ਹੈ, ਜਿਸ ‘ਚ ਉਹੀ ਦੀਵਾਨਗੀ ਵੀ ਹੈ, ਜੋ ਮੇਰੇ ‘ਚ ਹੈ।” ਰਣਵੀਰ ਦੇ ਪ੍ਰੋਜੈਕਟ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਸਾਲ ਰੋਹਿਤ ਸ਼ੈੱਟੀ ਦੀ ਫਿਲਮ ‘ਸਿੰਬਾ’ ‘ਚ ਸਾਰਾ ਅਲੀ ਖਾਨ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।

Facebook Comment
Project by : XtremeStudioz