Close
Menu

ਸ਼ੂਟਿੰਗ ਦੇ ਪਹਿਲੇ ਹੀ ਦਿਨ ਪਤਾ ਲੱਗ ਜਾਂਦੈ ਫਿਲਮ ਹਿੱਟ ਹੋਵੇਗੀ ਜਾਂ ਫਲਾਪ : ਅਜੇ ਦੇਵਗਨ

-- 24 March,2018

ਮੁੰਬਈ— ਬਾਲੀਵੁੱਡ ਦੇ ‘ਸਿੰਘਮ’ ਸਟਾਰ ਅਜੇ ਦੇਵਗਨ ਦਾ ਕਹਿਣਾ ਹੈ ਕਿ ਫਿਲਮ ਦੀ ਸ਼ੂਟਿੰਗ ਦੇ ਪਹਿਲੇ ਦਿਨ ਹੀ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਫਿਲਮ ਹਿੱਟ ਹੋਵੇਗੀ ਜਾਂ ਫਲਾਪ। ਅਜੇ ਦੇਵਗਨ ਦੀ ਫਿਲਮ ‘ਰੇਡ’ ਅਜੇ ਹਾਲ ਹੀ ਵਿਚ ਪ੍ਰਦਰਿਸ਼ਤ ਹੋਈ, ਜਿਸ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਉਸ ਨੇ ਕਿਹਾ, ‘ਐਕਸ਼ਨ-ਜੈਕਸਨ’, ‘ਮੈਂ ਏਸਾ ਹੀ ਹੂੰ’, ਰਾਮ ਗੋਪਾਲ ਵਰਮਾ ਦੀ ‘ਆਗ’ ਵਰਗੀਆਂ ਫਿਲਮਾਂ ਦੀ ਸ਼ੂਟਿੰਗ ਦੌਰਾਨ ਹੀ ਪਤਾ ਲੱਗ ਗਿਆ ਸੀ ਕਿ ਇਨ੍ਹਾਂ ਫਿਲਮਾਂ ਦਾ ਕੀ ਹਾਲ ਹੋਵੇਗਾ। ਅਜੇ ਨੇ ਨਾਲ ਹੀ ਕਿਹਾ ਕਿ ਜਦੋਂ ਮੈਂ ਆਪਣੀ ਸ਼ੁਰੂ ਹੋਣ ਵਾਲੀ ਕਿਸੇ ਵੀ ਨਵੀਂ ਫਿਲਮ ਦੇ ਸੈੱਟ ‘ਤੇ ਪਹਿਲੇ ਦਿਨ ਜਾਂਦਾ ਹਾਂ ਤਾਂ ਤਦ ਇਹ ਗੱਲ ਚੰਗੀ ਤਰ੍ਹਾਂ ਸਮਝ ਜਾਂਦਾ ਹਾਂ ਕਿ ਇਸ ਫਿਲਮ ਦਾ ਭਵਿੱਖ ਕੀ ਹੋਵੇਗਾ। ਮੇਰੇ ਨਾਲ ਅਕਸਰ ਅਜਿਹਾ ਹੁੰਦਾ ਹੈ।

Facebook Comment
Project by : XtremeStudioz