Close
Menu

ਸਪੇਨ ਨੇ ਕੈਟੇਲੋਨੀਆ ਨੂੰ ਦਿੱਤਾ 5 ਦਿਨ ਦਾ ਸਮਾਂ

-- 12 October,2017

ਯੂਰੋਪ— ਸਪੇਨ ਦੇ ਪ੍ਰਧਾਨ ਮੰਤਰੀ ਮਾਰਿਆਨੋ ਰਖੋਈ ਨੇ ਕੈਟੇਲੋਨੀਆ ਪ੍ਰਸ਼ਾਸਨ ਦੇ ਨੇਤਾਵਾਂ ਨੂੰ ਪੰਜ ਦਿਨਾਂ ਦਾ ਸਮਾਂ ਦਿੱਤਾ ਹੈ ਕਿ ਉਹ ਅਧਿਕਾਰਕ ਤੌਰ ‘ਤੇ ਦੱਸਣ ਕਿ ਕੀ ਕੈਟੇਲੋਨੀਆ ਨੂੰ ਸਪੇਨ ਤੋਂ ਵੱਖ ਇਕ ਸੁਤੰਤਰ ਦੇਸ਼ ਐਲਾਨ ਕਰ ਦਿੱਤੀ ਗਿਆ ਹੈ। ਜੇਕਰ ਜਵਾਬ ‘ਚ ਸੁਤੰਤਰ ਦੇਸ਼ ਐਲਾਨ ਕਰਨ ਦੀ ਪੁਸ਼ਟੀ ਕੀਤੀ ਜਾਂਦੀ ਹੈ ਜਾਂ ਫਿਰ ਕੋਈ ਜਵਾਬ ਨਹੀਂ ਦਿੱਤਾ ਤਾਂ ਅਗਲੇ ਵੀਰਵਾਰ ਨੂੰ ਸਪੇਨ ਵੱਲੋਂ ਐਲਾਨ ਰੱਦ ਕਰਨ ਦਾ ਅਲਟੀਮੇਟ ਦਿੱਤਾ ਜਾਵੇਗਾ। ਜੇਕਰ ਕੈਟੇਲੋਨੀਆ ਦੇ ਨੇਤਾ ਅਜਿਹਾ ਕਰਨ ‘ਚ ਅਸਫਲ ਰਹਿੰਦੇ ਹਨ ਤਾਂ ਸਪੇਨ ਸੰਵਿਧਾਨ ‘ਚ ਕੈਟੇਲੋਨੀਆ ‘ਤੇ ਸਿੱਧਾ ਸ਼ਾਸਨ ਦੇ ਪ੍ਰਬੰਧ ਨੂੰ ਬਹਾਲ ਕਰ ਸਕਦੇ ਹਨ।
ਕੈਟਲਨ ਸੰਸਦ ‘ਚ ਆਜ਼ਾਦੀ ਸਮਰਥਕ ਸਪੀਕਰ ਕਰਮਾ ਫੋਰਕਦੇਲ ਨੇ ਸਪੇਨ ਨੂੰ ਅਜਿਹਾ ਨਹੀਂ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਪੇਨ ਜੇਕਰ ਅਜਿਹਾ ਕਰਦਾ ਹੈ ਤਾਂ ਵੱਡੀ ਗਿਣਤੀ ‘ਚ ਲੋਕ ਆਪਣੀ ਸਰਕਾਰ ਦਾ ਬਚਾਅ ਕਰਨ ਸੜਕ ‘ਤੇ ਉਤਰਨਗੇ। ਕੈਟੇਲੋਨੀਆ ਦੇ ਨੇਤਾਵਾਂ ਨੇ ਮੰਗਲਵਾਰ ਨੂੰ ਆਪਣੀ ਆਜ਼ਾਦੀ ਦੇ ਐਲਾਨ ਨੂੰ ਟਾਲ ਦਿੱਤਾ ਸੀ। ਕੈਟੇਲੋਨੀਆ ਦੇ ਰਾਸ਼ਟਰਪਤੀ ਕਾਰਲਸ ਪੁਜਿਮੋਂਟ ਨੇ ਸਥਾਨਕ ਸੰਸਦ ਨੂੰ ਸੰਬੋਧਿਤ ਕਰ ਰਿਹਾ ਸੀ ਕਿ ਉਹ ਆਜ਼ਾਦ ਕੈਟੇਲੋਨੀਆ ਦੇ ਪੱਖ ‘ਚ ਮਿਲੇ ਜਨਮਤ ਸੰਗ੍ਰਿਹ ਦੀ ਪਾਲਣਾ ਕਰਨਗੇ ਪਰ ਸਮੱਸਿਆ ਦੇ ਹੱਲ ਲਈ ਪਹਿਲਾਂ ਸਪੇਨ ਨਾਲ ਗੱਲਬਾਤ ਜ਼ਰੂਰੀ ਹੈ।

Facebook Comment
Project by : XtremeStudioz