Close
Menu

ਸਰਕਾਰ ਖਿਲਾਫ਼ ਰਿੱਟ ਪਾਉਣ ਵਾਲਾ ਡੇਰਾ ਪ੍ਰੇਮੀ ਗ੍ਰਿਫ਼ਤਾਰ ਤੇ ਰਿਹਾਅ

-- 12 June,2018

ਨਿਹਾਲ ਸਿੰਘ ਵਾਲਾ, ਡੇਰਾ ਸਿਰਸਾ ਦੇ ਸਮਰੱਥਕ ਅਤੇ ਪਿੰਡ ਰੌਂਤਾ ਦੇ  ਪ੍ਰੇਮੀ ਹਰਦੀਪ ਇੰਸਾਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਪੁਲੀਸ ਨੇ ਪਿੰਡ ਰੌਂਤਾ ਦੇ ਪ੍ਰੇਮੀ ਹਰਦੀਪ ਇੰਸਾਂ ਨੂੰ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਆਪਣੀ ਕਰਿਆਨੇ ਦੀ ਦੁਕਾਨ ’ਤੇ ਗਾਹਕ ਭੁਗਤਾ ਰਿਹਾ ਸੀ।
ਹਰਦੀਪ ਇੰਸਾਂ ਨੇ ਦੱਸਿਆ ਉਸ ਨੂੰ ਤੇ ਉਸਦੇ 17 ਵਰ੍ਹਿਆਂ ਦੇ ਪੁੱਤਰ ਰਘੂ ਨੂੰ ਵੀ ਕੋਟਕਪੂਰਾ ਵਿਸ਼ੇਸ਼ ਪੁਲੀਸ ਨਾਲ ਲੈ ਗਈ ਸੀ। ਉਸ ਨੇ ਦੱਸਿਆ ਕਿ ਉਸ ਅਤੇ ਉਸਦੇ ਅੱਠ ਹੋਰ ਸਾਥੀਆਂ ਵੱਲੋਂ ਪੰਚਕੂਲਾ ਕਾਂਡ ਤੇ ਪੰਜਾਬ ਵਿੱਚ ਡੇਰਾ ਪ੍ਰੇਮੀਆਂ ਖ਼ਿਲਾਫ਼ ਦਰਜ ਪਰਚਿਆਂ ਵਿਰੁਧ ਰਿੱਟ ਪਾਈ ਹੋਣ ਕਰਕੇ ਉਨ੍ਹਾਂ ਉੱਪਰ ਦਬਾਅ ਪਾਇਆ ਜਾ ਰਿਹਾ ਹੈ। ਉਸਨੇ ਦੱਸਿਆ ਕਿ ਪੁਲੀਸ ਨੇ ਰਸਤੇ ਵਿੱਚ  ਹੀ ਪੁੱਛ-ਪੜਤਾਲ ਕਰਕੇ ਕੋਟਕਪੂਰਾ ਪਹੁੰਚ ਕੇ ਉਸ (ਹਰਦੀਪ) ਤੇ ਉਸਦੇ ਪੁੱਤਰ ਨੂੰ ਹਿਰਾਸਤ ’ਚੋਂ ਰਿਹਾਅ ਕਰ ਦਿੱਤਾ।

Facebook Comment
Project by : XtremeStudioz