Close
Menu

ਸਿੰਗਿੰਗ ਰਿਐਲਿਟੀ ਸ਼ੋਅ ‘ਚ ਸੋਨਾਕਸ਼ੀ ਸਿਨ੍ਹਾ ਨਾਲ ਭਜਨ ਸੁਣਦੇ ਨਜ਼ਰ ਆਉਣਗੇ ਬਾਬਾ ਰਾਮਦੇਵ

-- 02 August,2017

ਮੁੰਬਈ— ਹੁਣ ਤਕ ਰਿਐਲਿਟੀ ਸ਼ੋਅਜ਼ ‘ਚ ਦਰਸ਼ਕ ਕਈ ਤਰ੍ਹਾਂ ਦਾ ਮਸਾਲਾ ਦੇਖ ਚੁੱਕੇ ਹਨ। ਇਸ ‘ਚ ਡਾਂਸ, ਸਿੰਗਿੰਗ, ਕਾਮੇਡੀ, ਡੇਟਿੰਗ, ਸਟੰਟ ਤੇ ਬਿੱਗ ਬਾਸ ਦੇ ਘਰ ਵਰਗੀ ਪਾਲੀਟਿਕਸ ਦੇਖਣ ਨੂੰ ਮਿਲੀ ਹੈ। ਹੁਣ ਇਸ ਲਿਸਟ ‘ਚ ਕੁਝ ਨਵਾਂ ਹੋਣ ਜਾ ਰਿਹਾ ਹੈ। ਅਸਲ ‘ਚ ਛੇਤੀ ਹੀ ਇਕ ਨਵਾਂ ਰਿਐਲਿਟੀ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ‘ਚ ਮੁਕਾਬਲੇਬਾਜ਼ਾਂ ਕੋਲੋਂ ਸਿਰਫ ਭਜਨ ਸੁਣੇ ਜਾਣਗੇ। ਬੇਸ਼ੱਕ ਇਸ ਨੂੰ ਸਿੰਗਿੰਗ ਰਿਐਲਿਟੀ ਸ਼ੋਅਜ਼ ਦੀ ਅਗਲੀ ਸੀਰੀਜ਼ ਕਿਹਾ ਜਾ ਸਕਦਾ ਹੈ ਪਰ ਭਜਨ ਵਾਲਾ ਕੰਸੈਪਟ ਤਾਂ ਨਵਾਂ ਹੀ ਹੈ।
ਖਬਰਾਂ ਮੁਤਾਬਕ ਬਾਬਾ ਰਾਮਦੇਵ ਇਸ ਸ਼ੋਅ ਨੂੰ ਜੱਜ ਕਰਦੇ ਨਜ਼ਰ ਆਉਣਗੇ। ਉਨ੍ਹਾਂ ਨੂੰ ਸ਼ੋਅ ‘ਚ ਮਹਾਗੁਰੂ ਦੀ ਜਗ੍ਹਾ ਦਿੱਤੀ ਜਾਵੇਗੀ। ਉਥੇ ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨ੍ਹਾ ਵੀ ਇਸ ਸ਼ੋਅ ‘ਚ ਜੱਜ ਦੇ ਤੌਰ ‘ਤੇ ਦਿਖੇਗੀ। ਉਸ ਦੇ ਨਾਲ ਸ਼ੇਖਰ ਰਵਿਜਾਨੀ ਤੇ ਕਨਿਕਾ ਕਪੂਰ ਵੀ ਹੋਣਗੇ। ਇਸ ਸ਼ੋਅ ਦਾ ਨਾਂ ਰੱਖਿਆ ਗਿਆ ਹੈ ‘ਓਮ ਸ਼ਾਂਤੀ ਓਮ’। ਸ਼ਾਹਰੁਖ ਖਾਨ ਨਾਲ ਕੁਨੈਕਸ਼ਨ ਤੋਂ ਇਲਾਵਾ ਇਸ ਦਾ ਇਕ ਕੁਨੈਕਸ਼ਨ ਆਮਿਰ ਖਾਨ ਦੀ ‘ਦੰਗਲ’ ਨਾਲ ਵੀ ਹੈ। ਫਿਲਮ ‘ਚ ਆਮਿਰ ਖਾਨ ਦੇ ਭਤੀਜੇ ਦੇ ਰੋਲ ‘ਚ ਦਿਖੇ ਅਪਾਰ ਸ਼ਕਤੀ ਇਸ ਰਿਐਲਿਟੀ ਸ਼ੋਅ ਦੇ ਹੋਸਟ ਹੋਣਗੇ।
ਦੱਸਿਆ ਜਾ ਰਿਹਾ ਹੈ ਕਿ ਲਾਈਫ ਓਕੇ ‘ਤੇ ਛੇਤੀ ਸ਼ੁਰੂ ਹੋਣ ਵਾਲੇ ਇਸ ਸ਼ੋਅ ਦੀ ਗਰੈਂਡ ਓਪਨਿੰਗ ਲਈ ਰਣਵੀਰ ਸਿੰਘ ਨੂੰ ਸਪੈਸ਼ਲ ਗੈਸਟ ਦੇ ਤੌਰ ‘ਤੇ ਦੇਖਿਆ ਜਾਵੇਗਾ। ਹੁਣ ਰਣਵੀਰ ਭਜਨ ਕਿੰਨਾ ਇੰਜੁਆਏ ਕਰਦੇ ਹਨ, ਇਹ ਦੇਖਣ ਵਾਲੀ ਗੱਲ ਹੋਵੇਗੀ।

Facebook Comment
Project by : XtremeStudioz