Close
Menu

ਸਿੱਖਾਂ ਦੇ ਜੂਝਦੇ ਰਹਿਣ ਦੇ ਜਜ਼ਬੇ ਨੂੰ ਉਭਾਰੇਗੀ ‘ਕੇਸਰੀ’

-- 23 March,2019

ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਫਿਲਮਸਾਜ਼ ਤੇ ਮੁੱਖ ਅਦਾਕਾਰਾਂ ਦੀ ਸ਼ਲਾਘਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਸਾਰਾਗੜ•ੀ ਦੀ ਜੰਗ’  ‘ਤੇ ਅਧਾਰਤ ਕਿਤਾਬ ਲਿਖੀ
ਚੰਡੀਗੜ•, 23 ਮਾਰਚ:
ਫਿਲਮ ‘ਕੇਸਰੀ ‘ ਦੇਸ਼ ਦੇ ਫੌਜੀ ਇਤਿਹਾਸ ਵਿੱਚ ਸੁਨਹਿਰੀ ਹਰਫਾਂ ਵਿੱਚ ਲਿਖੇ ਗੌਰਵਮਈ ਅਧਿਐ ਨੂੰ ਲੋਕਾਂ ਸਾਹਮਣੇ ਲਿਆਵੇਗੀ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਲੀਡਰ ਅਤੇ ਖੇਡ ਤੇ ਯੁਵਕ ਮਾਮਲੇ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਦੌਰਾਨ ਕੀਤਾ। 
ਮੰਤਰੀ ਨੇ ਅੱਗੇ ਕਿਹਾ ਕਿ ਫਿਲਮ ਸਿੱਖ ਸਿਪਾਹੀਆਂ ਦੇ ਕਦੇ ਨਾ ਹਾਰ ਮੰਨਣ ਵਾਲੇ ਜਜ਼ਬੇ ਨੂੰ ਦਰਸਾਉਂਦੀ ਹੈ ਅਤੇ ਵੱਡੀਆਂ-ਵੱਡੀਆਂ ਔਕੜਾਂ ਸਾਹਮਣੇ ਕਦੇ ਵੀ ਗੋਡੇ ਨਾ ਟੇਕਣ ਵਾਲੇ ਫੌਲਾਦੀ ਇਰਾਦੇ ਦੀ ਗਾਥਾ ਹੈ ਜੋ ਲਹੂ ਦੇ ਆਖਰੀ ਕਤਰੇ ਤੱਕ ਜੂਝਦੇ ਰਹੇ ਅਤੇ ਮੈਦਾਨ ਨਹੀਂ ਛੱਡਿਆ।
ਫਿਲਮ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਮੁੱਖ ਅਦਾਕਾਰ ਅਕਸ਼ੈ ਕੁਮਾਰ ਤੇ ਫਿਲਮ ਦੇ ਡਾਇਰੈਕਟਰ ਨੇ 12 ਸਤੰਬਰ ,1897 ਨੂੰ ਸਾਰਾਗੜ•ੀ ਦੀ ਜੰਗ ਵਿੱਚ ਨਾਰਥ ਵੈਸਟਰਨ ਫਰੰਟੀਅਰ ਪ੍ਰੋਵਿੰਸ ਦੇ 10,000 ਤੋਂ ਵੀ ਵੱਧ ਫੌਜੀਆਂ ਦਾ ਸਾਹਮਣਾ ਕਰਦੇ  36 ਸਿੱਖ ਰੈਜਮੈਂਟ ਦੇ 21 ਬਹਾਦਰ ਸਿੱਖ ਸਿਪਾਹੀਆਂ ਦੇ ਫੌਲਾਦੀ ਇਰਾਦਿਆਂ ਨੂੰ ਦਰਸਾਉਂਦੀ ਮਹਾਨ ਵੀਰ ਗਾਥਾ ਨੂੰ ਪਰਦੇ ‘ਤੇ ਉਤਾਰ ਕੇ ਬੜਾ ਸ਼ਾਨਦਾਰ ਕੰਮ ਕੀਤਾ। ਇਸ ਜੰਗ ਵਿੱਚ ਕੁੱਲ 21 ਸਿੱਖ ਸਿਖਾਹੀਆਂ ਨੇ 10,000 ਤੋਂ ਵੀ ਵੱਧ ਫੌਜੀਆਂ ਨਾਲ ਆਪਣੇ ਆਖਰੀ ਸਾਹਾਂ ਤੱਕ ਜੂਝ ਕੇ ਗੌਰਵਮਈ ਇਤਿਹਾਸ ਸਿਰਜਿਆ ਸੀ ਅਤੇ ਵੱਡੀ ਮਾਤਰਾ ਵਿੱਚ ਦੁਸ਼ਮਣ ਫੱਟੜ ਤੇ ਹਲਾਕ ਕੀਤਾ ਸੀ। ਉਨ•ਾਂ ਇਹ ਵੀ ਕਿਹਾ ਕਿ ਉਹ ਫਿਲਮ ਦੇ ਡਾਇਰੈਕਟਰ ਅਨੁਰਾਗ ਸਿੰਘ  ਨੂੰ ਪੰਜਾਬ ਵਿੱਚ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਲਈ ਵੀ ਕਹਿਣਗੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਸਾਡੇ ਮਹਾਨ ਤੇ  ਵੀਰ ਇਤਿਹਾਸ ਤੋਂ ਜਾਣੂ ਕਰਵਾਕੇ ਆਪਣੇ ਸ਼ਾਨਮੱਤੇ ਪਿਛੋਕੜ ਨਾਲ ਜੋੜਿਆ ਜਾ ਸਕੇ।
ਉਨ•ਾਂ  ਇਹ ਵੀ ਦੱਸਿਆ ਕਿ ਖੁਦ ਇੱਕ ਫੌਜੀ ਰਹਿ ਚੁੱਕੇ ਅਤੇ ਫੌਜ ਤੇ ਮਾਣਮੱਤੇ ਵਕਾਰ ਤੋਂ ਵਾਕਿਫ , ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਸਾਰਾਗੜ•ੀ ਦੀ ਇਤਿਹਾਸਕ ਜੰਗ ਵਿੱਚ ਸਿੱਖ ਸਿਪਾਹੀਆਂ ਦੀਆਂ ਸ਼ਹੀਦੀਆਂ ਨੂੰ ਉਭਾਰਦੀ ਇੱਕ ਕਿਤਾਬ ਵੀ ਲਿਖੀ ਹੈ।

ਰਾਣਾ ਸੋਢੀ ਨੇ ਅੱਗੇ ਕਿਹਾ ਕਿ ਅਜਿਹੇ ਸ਼ਾਨਦਾਰ ਉਪਰਾਲਿਆਂ ਨੂੰ ਹੁਲਾਰਾ ਦੇਣ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਸਾਡੇ ਸ਼ਾਨਦਾਰ ਤੇ ਮਾਣਮੱਤੇ ਇਤਿਹਾਸ ਨਾ ਜੋੜਿਆ ਜਾ ਸਕੇ।
Facebook Comment
Project by : XtremeStudioz