Close
Menu
Breaking News:

ਸ੍ਰੀਕਾਂਤ ਬਣਿਆ ਅੱਵਲ ਨੰਬਰ ਬੈਡਮਿੰਟਨ ਖਿਡਾਰੀ

-- 13 April,2018

ਨਵੀਂ ਦਿੱਲੀ, 13 ਅਪਰੈਲ
ਕਿਦੰਬੀ ਸ੍ਰੀਕਾਂਤ ਅੱਜ ਇਤਿਹਾਸ ਰਚਦਿਆਂ ਵਿਸ਼ਵ ਬੈਡਮਿੰਟਨ ਸੰਘ (ਬੀਡਬਲਯੂਐਫ) ਰੈਂਕਿੰਗਜ਼ ਵਿੱਚ ਦੁਨੀਆਂ ਦਾ ਅੱਵਲ ਨੰਬਰ ਪੁਰਸ਼ ਸਿੰਗਲਜ਼ ਖਿਡਾਰੀ ਬਣ ਗਿਆ ਹੈ। ਅਧਿਕਾਰਤ ਰੈਂਕਿੰਗਜ਼ ਸ਼ੁਰੂ ਹੋਣ ਮਗਰੋਂ ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਭਾਰਤ ਦਾ ਪਹਿਲਾ ਪੁਰਸ਼ ਖਿਡਾਰੀ ਵੀ ਬਣ ਗਿਆ ਹੈ। ਆਧੁਨਿਕ ਸਮੇਂ ਕੰਪਿਊਟਰ ਰਾਹੀਂ ਤਿਆਰ ਕੀਤੀ ਜਾਣ ਵਾਲੀ ਰੈਂਕਿੰਗਜ਼ ਪ੍ਰਣਾਲੀ ਸ਼ੁਰੂ ਕਰਨ ਤੋਂ ਪਹਿਲਾ ਪ੍ਰਕਾਸ਼ ਪਾਦੂਕੋਣ ਇੱਕ ਸਮੇਂ ਵਿਸ਼ਵ ਦਾ ਨੰਬਰ ਇੱਕ ਖਿਡਾਰੀ ਮੰਨਿਆ ਜਾਂਦਾ ਸੀ। ਇਸ ਤਰ੍ਹਾਂ ਸਾਇਨਾ ਨੇਹਵਾਲ ਮਗਰੋਂ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਦੂਜਾ ਭਾਰਤੀ ਬਣ ਗਿਆ ਹੈ।     

Facebook Comment
Project by : XtremeStudioz