Close
Menu
Breaking News:

ਸੰਯੁਕਤ ਰਾਸ਼ਟਰ ’ਚ ਭਾਰਤ ਨੇ ਪਾਕਿ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

-- 11 March,2018

ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਮਨੁੱਖੀ ਹੱਕਾਂ ਬਾਰੇ ਪ੍ਰੀਸ਼ਦ ’ਚ ਲਗਾਤਾਰ ਦੂਜੇ ਦਿਨ ਪਾਕਿਸਤਾਨ ਨੇ ਕਸ਼ਮੀਰ ਦਾ ਮੁੱਦਾ ਉਠਾਇਆ ਜਿਸ ਦਾ ਜਵਾਬ ਦਿੰਦਿਆਂ ਭਾਰਤ ਨੇ ਪਾਕਿਸਤਾਨ ਨੂੰ ‘ਨਾਕਾਮ ਮੁਲਕ’ ਕਰਾਰ ਦਿੱਤਾ। ਭਾਰਤ ਨੇ ਕਿਹਾ ਕਿ ਪਾਕਿਸਤਾਨ ਉਹ ਮੁਲਕ ਹੈ ਜਿਥੇ ਦਹਿਸ਼ਤਗਰਦ ਵਧਦੇ-ਫੁਲਦੇ ਹਨ ਅਤੇ ਓਸਾਮਾ ਬਿਨ ਲਾਦਿਨ ਜਿਹਿਆਂ ਨੂੰ ਸੁਰੱਖਿਆ ਮਿਲਦੀ ਹੈ। ਭਾਰਤ ਨੇ ਮੰਗ ਕੀਤੀ ਕਿ ਪਾਕਿਸਤਾਨ ਮੁੰਬਈ, ਪਠਾਨਕੋਟ ਅਤੇ ਉੜੀ ਹਮਲਿਆਂ ਦੇ ਸਾਜ਼ਿਸ਼ਕਾਰਾਂ ਖ਼ਿਲਾਫ਼ ਕਾਰਵਾਈ ਕਰੇ। ਜਨੇਵਾ ’ਚ ਸੰਯੁਕਤ ਰਾਸ਼ਟਰ ਮਿਸ਼ਨ ’ਚ ਭਾਰਤ ਦੀ ਦੋਇਮ ਸਕੱਤਰ ਮਿਨੀ ਦੇਵੀ ਕੁਮਾਮ ਨੇ ਕਿਹਾ,‘‘ਪਾਕਿਸਤਾਨ ’ਚ ਦਹਿਸ਼ਤਗਰਦਾਂ ਨੂੰ ਪਨਾਹ ਮਿਲਦੀ ਹੈ ਅਤੇ ਉਹ ਸੜਕਾਂ ’ਤੇ ਸ਼ਰੇਆਮ ਘੁੰਮਦੇ ਰਹਿੰਦੇ ਹਨ ਜਦਕਿ ਉਹ ਸਾਨੂੰ ਭਾਰਤ ’ਚ ਮਨੁੱਖੀ ਹੱਕਾਂ ਬਾਰੇ ਭਾਸ਼ਣ ਦਿੰਦੇ ਹਨ।’’ ਉਨ੍ਹਾਂ ਕਿਹਾ ਕਿ ਦੁਨੀਆ ਨੂੰ ਜਮਹੂਰੀਅਤ ਅਤੇ ਮਨੁੱਖੀ ਹੱਕਾਂ ਬਾਰੇ ਅਜਿਹੇ ਮੁਲਕ ਤੋਂ ਸਬਕ ਸਿੱਖਣ ਦੀ ਲੋੜ ਨਹੀਂ ਹੈ ਜਿਨ੍ਹਾਂ ਦੇ ਆਪਣੇ ਹਾਲਾਤ ਨਾਕਾਮ ਮੁਲਕ ਵਰਗੇ ਬਣੇ ਹੋਏ ਹਨ। ਕੁਮਾਮ ਨੇ ਪਾਕਿਸਤਾਨ ਦੇ ਸੰਯੁਕਤ ਰਾਸ਼ਟਰ ’ਚ ਡਿਪਟੀ ਸਥਾਈ ਨੁਮਾਇੰਦੇ ਤਾਹਿਰ ਅੰਦਰਾਬੀ ਦੇ ਸਵਾਲਾਂ ਦਾ ਜਵਾਬ ਦਿੱਤਾ।

Facebook Comment
Project by : XtremeStudioz