Close
Menu

ਸ. ਸੁਖਬੀਰ ਸਿੰਘ ਬਾਦਲ ਵੱਲੋਂ ਦਲ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਵਿੱਚ ਵਾਧਾ।

-- 14 March,2019

ਚੰਡੀਗੜ• 14 ਮਾਰਚ– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਦਲ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ ਵਿੱਚ ਹੋਰ ਵਾਧਾ ਕਰ ਦਿੱਤਾ ਹੈ। 
ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਹਨਾਂ ਸੀਨੀਅਰ ਆਗੂਆਂ ਨੂੰ ਅੱਜ ਪਾਰਟੀ ਦੀ (ਪੀ.ਏ.ਸੀ) ਰਾਜਸੀ ਮੁਆਮਲਿਆਂ ਬਾਰੇ ਕਮੇਟੀ ਵਿੱਚ ਸ਼ਾਮਲ ਕੀਤਾ ਹੈ ਉਹਨਾਂ ਵਿੱਚ ਸ. ਸਰਵਣ ਸਿੰਘ ਕੁਲਾਰ ਫਗਵਾੜਾ, ਸ. ਪਰਮਜੀਤ ਸਿੰਘ ਖਾਲਸਾ ਬਰਨਾਲਾ, ਸ. ਰਣਜੀਤ ਸਿੰਘ ਲਿਬੜਾ ਫਤਿਹਗੜ• ਸਾਹਿਬ, ਸ਼੍ਰੀ ਹਰਮੇਸ਼ ਪੁਰੀ ਨਵਾਂਸਹਿਰ, ਜਥੇਦਾਰ ਮੋਹਣ ਸਿੰਘ ਢਾਹੇ ਸ਼੍ਰੀ ਅਨੰਦਪੁਰ ਸਾਹਿਬ, ਸ. ਪਰਮਜੀਤ ਸਿੰਘ ਮੱਕੜ ਰੋਪੜ, ਸ੍ਰੀ ਸੁਰੇਸ਼ ਸਹਿਗਲ ਸਾਬਕਾ ਮੇਅਰ ਜਲੰਧਰ, ਸ. ਹਰਸੁਰਿੰਦਰ ਸਿੰਘ ਗਿੱਲ ਜਗਰਾਉਂ ਅਤੇ ਇੰਜਨੀਅਰ ਸਵਰਨ ਸਿੰਘ ਕਪੂਰਥਲਾ ਦੇ ਨਾਮ ਸ਼ਾਮਲ ਹਨ। 

Facebook Comment
Project by : XtremeStudioz