Close
Menu

ਹਾਈ ਕੋਰਟ ਦਾ ਜੱਜ ਹਾਰਦਿਕ ਦੇ ਕੇਸ ’ਤੇ ਸੁਣਵਾਈ ਤੋਂ ਲਾਂਭੇ ਹੋਇਆ

-- 14 March,2019

ਅਹਿਮਦਾਬਾਦ, 14 ਮਾਰਚ
ਗੁਜਰਾਤ ਹਾਈ ਕੋਰਟ ਦੇ ਜਸਟਿਸ ਆਰ.ਪੀ.ਧੋਲਾਰੀਆਂ ਨੇ ਅੱਜ ਖ਼ੁਦ ਨੂੰ ਪਾਟੀਦਾਰ ਆਗੂ ਹਾਰਦਿਕ ਪਟੇਲ ਨਾਲ ਸਬੰਧਤ ਕੇਸ ਦੀ ਸੁਣਵਾਈ ਤੋਂ ਵੱਖ ਕਰ ਲਿਆ। ਇਹ ਕੇਸ 2015 ਵਿੱਚ ਹੋਏ ਦੰਗਿਆਂ ਨਾਲ ਸਬੰਧਤ ਹੈ, ਜਿਸ ਵਿੱਚ ਪਟੇਲ ਨੇ ਉਸ ਨੂੰ ਸੁਣਾਈ ਸਜ਼ਾ ਦੇ ਫ਼ੈਸਲੇ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਪਟੇਲ(25) ਲੰਘੇ ਦਿਨ ਗਾਂਧੀਨਗਰ ਵਿੱਚ ਇਕ ਰੈਲੀ ਦੌਰਾਨ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ ਤੇ ਉਹ ਆਗਾਮੀ ਲੋਕ ਸਭਾ ਚੋਣ ਲੜਨ ਦਾ ਇੱਛੁਕ ਹੈ। ਪਿਛਲੇ ਸਾਲ ਜੁਲਾਈ ਵਿੱਚ ਹੇਠਲੀ ਅਦਾਲਤ ਨੇ ਪਟੇਲ ਨੂੰ ਸਾਲ 2015 ’ਚ ਪਾਟੀਦਾਰ ਰਾਖਵਾਂਕਰਨ ਸੰਘਰਸ਼ ਦੌਰਾਨ ਵਿਸਨਗਰ ਕਸਬੇ ਵਿੱਚ ਦੰਗੇ ਤੇ ਅੱਗਜ਼ਨੀ ਦੇ ਦੋਸ਼ਾਂ ਤਹਿਤ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਸੀ। 

Facebook Comment
Project by : XtremeStudioz