Close
Menu

ਹੈਤੀ ‘ਚ ਮੀਂਹ ਅਤੇ ਹੜ੍ਹ ਕਾਰਨ 5 ਦੀ ਮੌਤ, 19 ਲਾਪਤਾ

-- 19 May,2017

ਪੋਰਟ-ਓ-ਪ੍ਰਿੰਸ— ਹੈਤੀ ‘ਚ ਮੋਹਲੇਧਾਰ ਮੀਂਹ ਅਤੇ ਹੜ੍ਹ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 19 ਹੋਰ ਜ਼ਖਮੀ ਹੋ ਗਏ ਹਨ। ਨਾਗਰਿਕ ਸੁਰੱਖਿਆ ਵਿਭਾਗ ਨੇ ਵੀਰਵਾਰ (18 ਮਈ) ਨੂੰ ਇਕ ਬਿਆਨ ‘ਚ ਕਿਹਾ ਕਿ ਨਦੀਆਂ, ਤਲਾਅ ਅਤੇ ਝਰਨੇ ਪਾਣੀ ਨਾਲ ਨੱਕੋ-ਨੱਕ ਭਰੇ ਹੋਏ ਹਨ।ਭਿਆਨਕ ਮੀਂਹ ਕਾਰਨ ਪੰਜ ਲੋਕਾਂ ਦੀ ਜਾਨ ਦੇ ਨਾਲ-ਨਾਲ ਜ਼ਾਇਦਾਦ ਨੂੰ ਵੀ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਿਆ ਹੈ। ਹੈਤੀ ਦੇ ਦੱਖਣੀ ਤੱਟੀ ਖੇਤਰ ਗ੍ਰੇਂਦੇ-ਅੰਸੇ ਦੇ 19 ਮਛੇਰੇ ਇਸ ਦੌਰਾਨ ਲਾਪਤਾ ਹੋ ਗਏ। ਇਸ ਖੇਤਰ ‘ਚ 322 ਲੋਕਾਂ ਨੇ ਸੁਰੱਖਿਅਤ ਥਾਵਾਂ ‘ਤੇ ਪਨਾਹ ਲਈ ਹੋਈ ਹੈ। ਸਰਕਾਰ ਰਾਹਤ ਅਤੇ ਬਚਾਅ ਮੁਹਿੰਮਾਂ ਚਲਾ ਰਹੀ ਹੈ। ਇਹ ਦੇਸ਼ ਖਰਾਬ ਬੁਨਿਆਦੀ ਢਾਂਚੇ ਅਤੇ ਸਰਕਾਰੀ ਸਾਧਨਾਂ ਦੀ ਕਮੀ ਦੇ ਕਾਰਨ ਕੁਦਰਤੀ ਆਫ਼ਤਾਂ ਲਈ ਬੇਹੱਦ ਸੰਵੇਦਨਸ਼ੀਲ ਹੈ।

Facebook Comment
Project by : XtremeStudioz