Close
Menu

ਹੋ ਸਕਦੈ ਕਿ ਉੱਤਰੀ ਕੋਰੀਆ ਨੂੰ ਇਹ ਚਿਤਾਵਨੀ ਸਖਤ ਨਾ ਲੱਗੀ ਹੋਵੇ : ਟਰੰਪ

-- 11 August,2017

ਬੈਡਮਿੰਸਟਰ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉੱਤਰੀ ਕੋਰੀਆ ਵਿਰੁੱਧ ਸਖਤ ਕਾਰਵਾਈ ਕਰਨ ਦੀ ਉਨ੍ਹਾਂ ਦੀ ਚਿਤਾਵਨੀ ਸ਼ਾਇਦ ਪੂਰੀ ਤਰ੍ਹਾਂ ਸਖਤ ਨਹੀਂ ਰਹੀ ਹੈ। ਉਪ ਰਾਸ਼ਟਰਪਤੀ ਮਾਈਕ ਪੈਂਸ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਚੀਨ ਪਯੋਂਗਯਾਂਗ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਨੂੰ ਖਤਮ ਕਰਨ ਅਤੇ ਉਸ ‘ਤੇ ਦਬਾਅ ਬਣਾਉਣ ਲਈ ਬਹੁਤ ਕੁਝ ਕਰ ਸਕਦਾ ਹੈ। ਇਸ ਦਾ ਨਤੀਜਾ ਭੁਗਤਨ ਦੀ ਚਿਤਾਵਨੀ ਨੂੰ ਨਕਾਰਦੇ ਅਤੇ ਇਸ ਨੂੰ ‘ਬਕਵਾਸ’ ਦੱਸਣ ‘ਤੇ ਟਰੰਪ ਨੇ ਕਿਹਾ ਕਿ ਇਹ ਚੇਤਾਵਨੀ ਸ਼ਾਇਦ ਪੂਰੀ ਤਰ੍ਹਾਂ ਉਤਰੀ ਕੋਰੀਆ ਲਈ ਸਖਤ ਚੇਤਾਵਨੀ ਨਹੀਂ ਸੀ। ਅਮਰੀਕੀ ਰਾਸ਼ਟਰਪਤੀ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਅਮਰੀਕਾ ਉਤਰੀ ਕੋਰੀਆ ‘ਤੇ ਪਹਿਲਾ ਪ੍ਰਮਾਣੂ ਹਮਲਾ ਕਰ ਸਕਦਾ ਹੈ ਕਿ ਨਹੀਂ ਤਾਂ ਉਨ੍ਹਾਂ ਨੇ ਕਿਹਾ ਕਿ ਅਸੀ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਪਰ ਜੇਕਰ ਉੱਤਰੀ ਕੋਰੀਆ ਸਾਡੇ ‘ਤੇ ਜਾਂ ਸਾਡੇ ਕਿਸੇ ਮਿੱਤਰ ਦੇਸ਼ ‘ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਇਸ ਦਾ ਨਤੀਜਾ ਵੀ ਸੋਚ ਲੈਣਾ ਚਾਹਿਦਾ ਹੈ। ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਅੱਗੇ ਲੈ ਜਾਣ ਕਾਰਨ ਸੰਯੁਕਤ ਰਾਸ਼ਟਰ ਨੇ ਵੀ ਉਸ ‘ਤੇ ਆਰਥਿਕ ਪਾਬੰਦੀ ਲਗਾ ਦਿੱਤੀ ਹੈ। ਪਰ ਇਸ ਗੱਲ ਦੀ ਪ੍ਰਵਾਹ ਨਾ ਕਰਦੇ ਹੋਏ ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਹ ਅਗਸਤ ਦੇ ਮੱਧ ਤੱਕ ਪ੍ਰਸ਼ਾਂਤ ਮਹਾਸਾਗਰ ਦੇ ਪੱਛਮੀ ਭਾਗ ‘ਚ ਸਥਿਤ ਗੁਆਮ ਟਾਪੂ ‘ਤੇ ਮਿਜ਼ਾਈਲ ਹਮਲੇ ਕਰ ਸਕਦਾ ਹੈ।

Facebook Comment
Project by : XtremeStudioz