Close
Menu

ਅਗਲੇ 20 ਸਾਲਾਂ ਵਿੱਚ ਪਵੇਗੀ ਸਾਢੇ ਛੇ ਲੱਖ ਨਵੇਂ ਪਾਇਲਟਾਂ ਦੀ ਲੋੜ

-- 26 July,2017

ਨਿਊਯਾਰਕ, ‘ਬੋਇੰਗ’ ਵੱਲੋਂ ਅੱਜ ਜਾਰੀ ਸਾਲਾਨਾ ਰਿਪੋਰਟ ਮੁਤਾਬਕ ਆਲਮੀ ਪੱਧਰ ’ਤੇ ਵਧ ਰਹੀ ਮੰਗ ਮੁਤਾਬਕ ਹਵਾਈ ਕੰਪਨੀਆਂ ਨੂੰ ਅਗਲੇ 20 ਸਾਲਾਂ ਵਿੱਚ 6,37,000 ਨਵੇਂ ਪਾਇਲਟਾਂ ਦੀ ਲੋੜ ਪਵੇਗੀ। ਪਿਛਲੇ ਸਾਲ ਦੀ ਰਿਪੋਰਟ ਦੇ ਮੁਕਾਬਲੇ ਇਸ ਸਾਲ ਦੇ ਤਾਜ਼ਾ ਅੰਦਾਜ਼ੇ ਮੁਤਾਬਕ ਪਾਇਲਟਾਂ ਦੀ ਲੋੜ ਵਿੱਚ 3.6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਕੱਲੇ ਏਸ਼ੀਆ-ਪੈਸੇਫਿਕ ਖਿੱਤੇ ਵਿੱਚ 2,53,000 ਨਵੇਂ ਪਾਇਲਟਾਂ ਦੀ ਲੋੜ ਪਵੇਗੀ, ਜੋ ਕੁੱਲ ਮੰਗ ਦਾ ਇੱਕ-ਤਿਹਾਈ ਹਿੱਸਾ ਹੈ। ਇਹ ਰਿਪੋਰਟ ‘ਬੋਇੰਗ’ ਦੀ ‘ਗਲੋਬਲ ਸਰਵਿਸਿਜ਼ ਡਿਵੀਜ਼ਨ’ ਵੱਲੋਂ ਤਿਆਰ ਕੀਤੀ ਗਈ ਹੈ। ਰਿਪੋਰਟ ਮੁਤਾਬਕ ਸਾਲ 2017 ਤੋਂ 2036 ਤਕ ਉੱਤਰੀ ਅਮਰੀਕਾ ਲਈ 1,17,000 ਜਦਕਿ ਯੂਰਪ ਲਈ 1,06,000 ਨਵੇਂ ਪਾਇਲਟਾਂ ਦੀ ਲੋੜ ਪਵੇਗੀ।

Facebook Comment
Project by : XtremeStudioz