Close
Menu

ਅਟਲ ਜੀ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਸਵਾਮੀ ਅਗਨੀਵੇਸ਼ ਨੂੰ ਪਾਰਟੀ ਵਰਕਰਾਂ ਨੇ ਕੁੱਟਿਆ

-- 17 August,2018

ਨਵੀਂ ਦਿੱਲੀ— ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਸਵਾਮੀ ਅਗਨੀਵੇਸ਼ ਦੀ ਕੁਝ ਅਣਪਛਾਤੇ ਵਿਅਕਤੀਆਂ ਨੇ ਕੁੱਟਮਾਰ ਕਰ ਦਿੱਤੀ। ਭਾਜਪਾ ਦਫਤਰ ‘ਚ ਜਾਣ ਦੀ ਕੋਸ਼ਿਸ਼ ਕਰ ਰਹੇ ਸਵਾਮੀ ਅਗਨੀਵੇਸ਼ ਨੂੰ ਕੁਝ ਲੋਕਾਂ ਨੇ ਦੀਨ ਦਿਆਲ ਉਪਾਧਿਆ ਮਾਰਗ ‘ਤੇ ਰੋਕ ਲਿਆ ਅਤੇ ਫੜ ਕੇ ਕੁੱਟਮਾਰ ਕਰ ਦਿੱਤੀ। 
ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਪਹਿਲਾਂ ਸਵਾਮੀ ਅਗਨੀਵੇਸ਼ ਦੇ ਬਿਆਨ ਤੋਂ ਪਾਰਟੀ ਵਰਕਰਾਂ ‘ਚ ਗੁੱਸਾ ਸੀ। ਇਸੀ ਦੇ ਚੱਲਦੇ ਸਾਬਕਾ ਪ੍ਰਧਾਨਮੰਤਰੀ ਨੂੰ ਫੁੱਲ ਭੇਂਟ ਕਰਨ ਆਏ ਸਵਾਮੀ ਨੂੰ ਵਰਕਰਾਂ ਨੇ ਦਫਤਰ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ। ਇਸ ਦੌਰਾਨ ਸਵਾਮੀ ਖਿਲਾਫ ਜਾਓ ਦੀ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਬਹੁਤ ਦੂਰ ਤੱਕ ਵਰਕਰਾਂ ਨੇ ਧੱਕੇ ਦੇ ਕੇ ਬਾਹਰ ਕੱਢ ਦਿੱਤਾ।

Facebook Comment
Project by : XtremeStudioz