Close
Menu

ਅਟਲ ਜੀ ਨੂੰ ਸ਼ਰਧਾਂਜਲੀ ਦੇਣ ਲਈ ਮੌਰੀਸ਼ਸ ਨੇ ਝੁਕਾਇਆ ਆਪਣਾ ਝੰਡਾ

-- 17 August,2018

ਪੋਰਟ ਲੁਈਸ — ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਮਗਰੋਂ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਹੈ। ਅਜਿਹਾ ਨਹੀਂ ਹੈ ਕਿ ਸਿਰਫ ਭਾਰਤ ਵਿਚ ਹੀ ਲੋਕ ਉਨ੍ਹਾਂ ਦੇ ਦਿਹਾਂਤ ਨਾਲ ਦੁਖੀ ਹਨ ਸਗੋਂ ਗੁਆਂਢੀ ਦੇਸ਼ ਵੀ ਸੋਗ ਵਿਚ ਹਨ। ਸਾਡੇ ਗੁਆਂਢੀ ਦੇਸ਼ ਮੌਰੀਸ਼ਸ ਵਿਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਮੌਰੀਸ਼ਸ ਸਰਕਾਰ ਨੇ ਅਟਲ ਬਿਹਾਰੀ ਜੀ ਨੂੰ ਸ਼ਰਧਾਂਜਲੀ ਦੇਣ ਲਈ ਆਪਣਾ ਅਤੇ ਭਾਰਤ ਦਾ ਰਾਸ਼ਟਰੀ ਝੰਡਾ ਅੱਧਾ ਝੁਕਾ ਕੇ ਲਹਿਰਾਉਣ ਦਾ ਆਦੇਸ਼ ਦਿੱਤਾ ਹੈ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਆਪਣੇ ਇਕ ਟਵੀਟ ਵਿਚ ਰਵੀਸ਼ ਕੁਮਾਰ ਨੇ ਲਿਖਿਆ ਹੈ,”ਸਾਡੇ ਦੁੱਖ ਵਿਚ ਸ਼ਾਮਲ ਹੁੰਦੇ ਹੋਏ, ਇਕ ਬੇਮਿਸਾਲ ਪ੍ਰਤੀਕਾਤਮਕਤਾ ਦਿਖਾਉਂਦੇ ਹੋਏ ਮੌਰੀਸ਼ਸ ਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ‘ਤੇ ਆਪਣੀਆਂ ਸਰਕਾਰੀ ਇਮਾਰਤਾਂ ‘ਤੇ ਅੱਜ ਰਾਸ਼ਟਰੀ ਝੰਡਾ ਅੱਧਾ ਝੁਕਾ ਕੇ ਲਹਿਰਾਉਣ ਦਾ ਆਦੇਸ਼ ਦਿੱਤਾ ਹੈ। ਇਸ ਲਈ ਬਕਾਇਦਾ ਮੌਰੀਸ਼ਸ ਸਰਕਾਰ ਨੇ ਇਕ ਪ੍ਰੈੱਸ ਰਿਲੀਜ਼ ਜਾਰੀ ਕੀਤਾ ਹੈ, ਜਿਸ ਦੇ ਤਹਿਤ ਮੌਰੀਸ਼ਸ ਦੀ ਸਰਕਾਰ ਨੇ ਪ੍ਰਾਈਵੇਟ ਸੈਕਟਰਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਕਿਸੇ ਵੀ ਦੇਸ਼ ਨੇ ਹੋਰ ਦੇਸ਼ ਦੇ ਨੇਤਾ ਪ੍ਰਤੀ ਅਜਿਹਾ ਸਨਮਾਨ ਨਹੀਂ ਦਿਖਾਇਆ ਹੈ।

ਇੱਥੇ ਦੱਸ ਦਈਏ ਕਿ ਮੌਰੀਸ਼ਸ ਵਿਚ ਵੱਡੀ ਗਿਣਤੀ ਵਿਚ ਅਪ੍ਰਵਾਸੀ ਭਾਰਤੀ ਰਹਿੰਦੇ ਹਨ ਅਤੇ ਉੱਥੇ ਅਟਲ ਬਿਹਾਰੀ ਵਾਜਪਾਈ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਮੌਰੀਸ਼ਸ ਦੀ 70 ਫੀਸਦੀ ਆਬਾਦੀ ਅਪ੍ਰਵਾਸੀ ਭਾਰਤੀਆਂ ਦੀ ਹੈ। ਸਾਲ 2000 ਵਿਚ ਆਪਣੇ ਪ੍ਰਧਾਨ ਮੰਤਰੀ ਹੋਣ ਦੇ ਸਮੇਂ ਦੌਰਾਨ ਅਟਲ ਜੀ ਨੇ ਮੌਰੀਸ਼ਸ ਦਾ ਵੀ ਦੌਰਾ ਕੀਤਾ ਸੀ। ਇਸ ਦੌਰੇ ‘ਤੇ ਯੂਨੀਵਰਸਿਟੀ ਆਫ ਮੌਰੀਸ਼ਸ ਨੇ ਅਟਲ ਜੀ ਨੂੰ ‘ਡਾਕਟਰੇਟ ਆਫ ਲਾਅ’ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਸੀ।

Facebook Comment
Project by : XtremeStudioz