Close
Menu

ਅਣਜਾਣ ਨੰਬਰਾਂ ਤੋਂ ਕਾਲਾਂ ਆਉਣ ਕਾਰਨ ਲੋਕ ਪ੍ਰੇਸ਼ਾਨ

-- 22 February,2018

ਐਡੀਲੇਡ, 22 ਫਰਵਰੀ
ਆਸਟਰੇਲੀਆ ਵਿੱਚ ਮੋਬਾਈਲ ਉਪਭੋਗਤਾਵਾਂ ਨੂੰ ਕਿਸੇ ਅਣਜਾਣ ਵਿਦੇਸ਼ੀ  ਫੋਨ ਨੰਬਰਾਂ ਤੋਂ ਵਾਰ-ਵਾਰ ਕਾਲਾਂ ਆਉਣ ਕਾਰਨ ਲੋਕ ਪ੍ਰੇਸ਼ਾਨ ਹਨ। ਇਨ੍ਹਾਂ ਨੰਬਰਾਂ ’ਤੇ ਵਾਪਸ ਕਾਲ ਕਰਨ ’ਤੇ ਉਪਭੋਗਤਾਵਾਂ ਨੂੰ ਪ੍ਰਤੀ ਸਕਿੰਟ ਹਾਈ ਰੇਟ ਕਾਲਾਂ ਦਾ ਚਾਰਜ ਭਰਨਾ ਪੈ ਰਿਹਾ ਹੈ। ਇੱਥੋਂ ਦੇ ਇੱਕ ਨਿਊਜ਼ ਚੈਨਲ ਅਨੁਸਾਰ ਹਜ਼ਾਰਾਂ ਫੋਨ ਉਪਭੋਗਤਾ ਇਨ੍ਹਾਂ ਨੰਬਰਾਂ ’ਤੇ ਵਾਪਸ ਕਾਲ ਕਰਨ ਕਰਕੇ ਵੱਧ ਬਿੱਲ ਆਉਣ ਕਾਰਨ ਪ੍ਰੇਸ਼ਾਨ ਹਨ। ਚੈਨਲ ਅਨੁਸਾਰ ਇਹ ਫੋਨ ਨੰਬਰ ਕਿਊਬਾ, ਅਫਰੀਕਾ ਅਤੇ ਸਿਲਵਾਨੀਆ ਆਦਿ ਦੇਸ਼ਾਂ ਨਾਲ ਸਬੰਧਤ ਹਨ। ਇਨ੍ਹਾਂ ਦੇਸ਼ਾਂ ਦੇ ਇੱਥੋਂ ਫੋਨ ਕਰਨ ਦੇ ਕਾਲ ਰੇਟ ਹਾਈ ਹਨ।
ਕਈ ਫੋਨ ਉਪਭੋਗਤਾਵਾਂ ਨੇ  ਸੋਸ਼ਲ ਮੀਡੀਆ ਉਪਰ ਵੀ ਕੁਝ ਫੋਨ ਨੰਬਰ ਨਸ਼ਰ ਕੀਤੇ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਇਹ ਫੋਨ ਕਾਲਾਂ ਦਿਨ ਵਿੱਚ ਕਈ ਵਾਰ ਆਉਂਦੀਆਂ ਹਨ ਅਤੇ ਫੋਨ ’ਤੇ ਇੱਕ ਜਾਂ ਦੋ ਬੈੱਲਾਂ ਵੱਜਣ ਤੋਂ ਬਾਅਦ ਕਾਲ ਆਪਣੇ-ਆਪ ਕੱਟ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਵਾਪਸ ਉਸੇ ਨੰਬਰ ’ਤੇ ਕਾਲ ਕਰਨ ’ਤੇ ਅੱਗੋਂ ਕੰਪਿਊਟਰ ਮਸ਼ੀਨ ਨੰਬਰ ਚੈੱਕ ਕਰਨ ਲਈ ਬੋਲਦੀ ਹੈ ਅਤੇ ਮਿਊਜ਼ਿਕ ਵੱਜਣਾ ਸ਼ੁਰੂ ਹੋ ਜਾਂਦਾ ਹੈ, ਪਰ ਇਸ ਨਾਲ ਵਾਰ-ਵਾਰ ਕਾਲ ਕਰਨ ਨਾਲ ਮੋਬਾਈਲ ਦਾ ਬਿੱਲ ਨਿਰਧਾਰਿਤ ਬਿੱਲਾਂ ਨਾਲੋਂ ਵਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧ ਵਿੱਚ ਫੋਨ ਕੰਪਨੀ ਨਾਲ ਵੀ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਅਜਿਹੇ ਨੰਬਰ ਵਾਲੀਆਂ ਕਾਲਾਂ ਬਲਾਕ ਕਰਨ ਬਾਰੇ ਕਿਹਾ। ਉਪਭੋਗਤਾਵਾਂ ਅਨੁਸਾਰ ਫੋਨ ਕਾਲਾਂ ਹਰ ਵਾਰ ਵੱਖੋ-ਵੱਖਰੇ ਨੰਬਰਾਂ ਤੋਂ ਆਉਂਦੀਆਂ ਹਨ। ਕੁਝ ਫੋਨ ਉਪਭੋਗਤਾਵਾਂ ਨੂੰ ਕਿਸੇ ਕੰਪਨੀ ਜਾਂ ਕਿਸੇ ਵਿਭਾਗ ਦਾ ਨਾਂ ਲੈ ਕੇ ਕਿਸੇ ਨਾ ਕਿਸੇ ਤਰੀਕੇ ਡਰਾ ਕੇ ਪੈਸੇ ਭਰਨ ਦੀ ਮੰਗ ਕੀਤੀ ਜਾਂਦੀ ਹੈ ਜਾਂ ਗਿਫਟ ਨਿਕਲਣ ਬਾਰੇ ਕਿਹਾ ਜਾਂਦਾ ਹੈ ਅਤੇ ਉਪਭੋਗਤਾ ਨੂੰ ਪਰਸਨਲ ਡਿਟੇਲ ਦੇਣ ਬਾਰੇ ਕਿਹਾ ਜਾਂਦਾ ਹੈ।

Facebook Comment
Project by : XtremeStudioz