Close
Menu

ਅਧਿਆਪਕਾਂ ਨੂੰ ਹਥਿਆਰਬੰਦ ਕੀਤਾ ਜਾਵੇ: ਟਰੰਪ

-- 22 February,2018

ਵਾਸ਼ਿੰਗਟਨ, 22 ਫਰਵਰੀ
ਗੋਲੀਬਾਰੀ ਦੀਆਂ ਘਟਨਾਵਾਂ ’ਤੇ ਕਾਰਵਾਈ ਦੇ ਵਧਦੇ ਦਬਾਅ ਵਿੱਚ ਅਮਰੀਕੀ ਰਾਸ਼ਟਰਪੀ ਡੋਨਲਡ ਟਰੰਪ ਨੇ ਇਸ ਦੇ ਪੱਕੇ ਨਿਬੇੜੇ ਲਈ ਅੱਜ ਪ੍ਰਣ ਕੀਤਾ। ਉਨ੍ਹਾਂ ਪਿਛਲੇ ਹਫਤੇ ਫਲੋਰੀਡਾ ਵਿੱਚ ਹੋਈ ਗੋਲੀਬਾਰੀ ਜਹੀ ਘਟਨਾਵਾਂ ਨੂੰ ਰੋਕਣ ਲਈ ਅਧਿਆਪਕਾਂ ਨੂੰ ਹਥਿਆਰਬੰਦ ਕਰਨ ਦਾ ਵਿਚਾਰ ਪੇਸ਼ ਕੀਤਾ। ਟਰੰਪ ਮਾਰਜੋਰੀ ਸਟੋਨਮੈਨ ਡਗਲਸ ਹਾਈ ਸਕੂਲ ਵਿੱਚ 14 ਫਰਵਰੀ ਨੂੰ ਗੋਲੀਬਾਰੀ ਵਿੱਚ ਜ਼ਿੰਦਾ ਬਚੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਰੂਬਰੂ ਹੋਏ ਜਿਨ੍ਹਾਂ ਨੇ ਹਿੰਸਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਥੇ ਵੱਖ ਵੱਖ ਲੋਕਾਂ ਨੇ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਆਪਣੇ ਸੁਝਾਅ ਦਿੱਤੇ ਅਤੇ ਆਪਣੇ ਅੰਦਰ ਪੈਦਾ ਹੋਏ ਸਹਿਮ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂ ਕਰਾਇਆ। ਟਰੰਪ ਨੇ ਸਾਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਿਆ। ਇਸੇ ਦੌਰਾਨ ਪ੍ਰੋਗਰਾਮ ਵਿੱਚ ਮੌਜੂਦ ਇਕ ਵਿਅਕਤੀ ਨੇ ਸੁਝਾਅ ਦਿੱਤਾ ਕਿ ਸਕੂਲ ਵਿੱਚ ਮੌਜੂਦ ਜਿਹੜੇ ਅਧਿਆਪਕਾਂ ਜਾਂ ਪ੍ਰਸ਼ਾਸਕਾਂ ਕੋਲ ਹਥਿਆਰਾਂ ਦਾ ਲਾਇਸੈਂਸ ਹੈ ਉਹ ਸਕੂਲ ਵਿੱਚ ਹਥਿਆਰ  ਲਾਕ ਕਰਕੇ ਸੁਰੱਖਿਅਤ ਰੱਖ ਸਕਦੇ ਹਨ ਅਤੇ ਇਸ ਸਬੰਧੀ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ। ਟਰੰਪ ਨੂੰ ਇਹ ਸੁਝਾਅ ਪਸੰਦ ਆਇਆ।  

Facebook Comment
Project by : XtremeStudioz