Close
Menu

ਅਫਗਾਨਿਸਤਾਨ ਆਤਮਘਾਤੀ ਧਮਾਕਾ : ਮਰਨ ਵਾਲਿਆਂ ਦੀ ਗਿਣਤੀ ਹੋਈ 70

-- 25 July,2017

ਕਾਬੁਲ — ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸੋਮਵਾਰ ਸਵੇਰੇ ਹੋਏ ਆਤਮਘਾਤੀ ਕਾਰ ਬੰਬ ਧਮਾਕੇ ‘ਚ 35 ਲੋਕ ਮਾਰੇ ਗਏ ਜਦਕਿ 40 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਹਮਲੇ ਦੀ ਜ਼ਿੰਮੇਵਾਰੀ ਤਾਲੀਬਾਨ ਨੇ ਲਈ ਹੈ। ਹਾਲ ਦੇ ਮਹੀਨੇ ‘ਚ ਕਾਬੁਲ ‘ਚ ਹੋਇਆ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਭਾਰਤ ਅਫਗਾਨਿਸਤਾਨ ਸਰਕਾਰ ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜਾ ਹੈ। ਘੋਰ ਜ਼ਿਲੇ ਦੇ ਇਕ ਹਸਪਤਾਲ ‘ਤੇ ਹਮਲਾ ਹੋਇਆ ਜਿਸ ‘ਚ 35 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ। 
ਘਟਨਾ ਅਫਗਾਨਿਸਤਾਨ ਸਰਕਾਰ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਮੁਹੰਮਦ ਮੁਹਾਕਿਕ ਦੇ ਆਵਾਸ ਨੇੜੇ ਹੋਈ ਹੈ। ਇਸ ਇਲਾਕੇ ‘ਚ ਜ਼ਿਆਦਾਤਰ ਸ਼ਿਆ ਹਜ਼ਾਰਾ ਭਾਈਚਾਰੇ ਦੇ ਲੋਕ ਰਹਿੰਦੇ ਹਨ। ਕਾਰ ਬੰਬ ਹਮਲੇ ‘ਚ ਸਰਕਾਰੀ ਤਾਲੀਬਾਨ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਤਾਲੀਬਾਨ ਦੇ ਦਾਅਵੇ ਮੁਤਾਬਕ ਮਾਰੇ ਗਏ ਲੋਕ ਸਰਕਾਰ ਦੇ ਖੁਫੀਆ ਵਿਭਾਗ ਨਾਲ ਸਬੰਧਿਤ ਸਨ। 
ਉਨ੍ਹਾਂ ਦੀਆਂ  ਬੱਸਾਂ ‘ਤੇ ਕਈ ਮਹੀਨੇ ਤੋਂ ਨਜ਼ਰ ਰੱਖੀ ਜਾ ਰਹੀ ਸੀ ਅਤੇ ਮੌਕ ਮਿਲਦੇ ਹੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਦਕਿ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਖਾਨ ਮੰਤਰਾਲੇ ਦੇ ਕਰਮਚਾਰੀਆਂ ਨੂੰ ਲਿਜਾ ਰਹੀ ਬੱਸ ਨਿਸ਼ਾਨਾ ਬਣੀ ਹੈ। ਘਟਨਾ ‘ਚ ਨੇੜੇ ਚੱਲ ਰਹੇ ਤਿੰਨ ਵਾਹਨਾਂ ਅਤੇ 15 ਦੁਕਾਨਾਂ ਬਰਬਾਦ ਹੋ ਗਈਆਂ ਹਨ। ਹਮਲੇ ‘ਚ ਵਾਲ-ਵਾਲ ਬਚੇ ਦੁਕਾਨਦਾਰ ਅਲੀ ਅਹਿਮਦ ਨੇ ਦੱਸਿਆ ਕਿ ਜਿਵੇਂ ਹੀ ਉਹ ਦੁਕਾਨ ਖੋਲ ਕੇ ਬੈਠੇ ਉਦੋਂ ਹੀ ਉਨ੍ਹਾਂ ਨੇ ਇਕ ਜ਼ੋਰਦਾਰ ਧਮਾਕਾ ਸੁਣਿਆ। ਧਮਾਕੇ ਨਾਲ ਹੀ ਉਨ੍ਹਾਂ ਦੀ ਦੁਕਾਨ ਦੇ ਸ਼ੀਸ਼ੇ ਟੁੱਟ ਗਏ ਅਤੇ ਸਮਾਨ ਜ਼ਮੀਨ ‘ਤੇ ਡਿੱਗਣ ਲੱਗਾ। ਅਫਗਾਨਿਸਤਾਨ ‘ਚ ਹੋਏ ਅੱਤਵਾਦੀ ਹਮਲਿਆਂ ‘ਚ ਇਸ ਸਾਲ 1,700 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। 
ਜ਼ਿਆਦਾਤਰ ਹਮਲਿਆਂ ‘ਚ ਪਾਕਿਸਤਾਨ ਸਮਰਥਿਤ ਤਾਲੀਬਾਨ ਦਾ ਹੱਥ ਰਿਹਾ ਹੈ। 2 ਹਫਤੇ ਪਹਿਲਾਂ ਕਾਬੁਲ ਦੀ ਇਕ ਮਸਜਿਦ ‘ਚ ਅੱਤਵਾਦੀ ਸੰਗਠਨ ਆਈ. ਐੱਸ. ਨੇ ਇਸ ਬੰਬ ਧਮਾਕੇ ਦਾ ਦਾਅਵਾ ਕੀਤਾ। ਘਟਨਾ ‘ਚ 4 ਲੋਕ ਮਾਰੇ ਗਏ ਸਨ। ਸੁਰੱਖਿਆ ਬਲਾਂ ਅਤੇ ਨਾਟੋ ਦੀ ਫੌਜ ਨੇ ਵੀ ਇਨ੍ਹਾਂ ਦਿਨਾਂ ਦੇਸ਼ ਦੇ ਕਈ ਇਲਾਕਿਆਂ ‘ਚ ਤਾਲੀਬਾਨ ਅਤੇ ਆਈ. ਐੱਸ. ਖਿਲਾਫ ਅਭਿਆਨ ਛੇੜ ਰਿਹਾ ਹੈ। ਫਾਰਯਾਬ ਜ਼ਿਲੇ ‘ਚ ਐਤਵਾਰ ਨੂੰ ਦਰਜਨਾਂ ਤਾਲੀਬਾਨ ਲੜਾਕੇ ਗ੍ਰਿਫਤਾਰ ਕੀਤੇ ਹਏ ਹਨ।

Facebook Comment
Project by : XtremeStudioz