Close
Menu

ਅਫਗਾਨਿਸਤਾਨ : ਵਿਗੜਦੇ ਸੁਰੱਖਿਆ ਹਾਲਾਤਾਂ ਵਿਚਾਲੇ 11 ਅਫਗਾਨ ਪੱਤਰਕਾਰਾਂ ਦੀ ਹੱਤਿਆ

-- 19 July,2018

ਕਾਬੁਲ — ਅਫਗਾਨਿਸਤਾਨ ‘ਚ ਵਿਗੜਦੇ ਹਾਲਾਤਾਂ ਵਿਚਾਲੇ ਸਾਲ ਦੀ ਪਹਿਲੇ 6 ਮਹੀਨਿਆਂ ‘ਚ 11 ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਦੀ ਮੌਤ ਹੋ ਗਈ ਹੈ। ਇਕ ਸੁਤੰਤਰ ਮੀਡੀਆ ਸੁਰੱਖਿਆ ਸਮੂਹ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਅਫਗਾਨਿਸਤਾਨ ਜਰਨਲਿਸਟ ਸੇਫਟੀ ਕਮੇਟੀ (ਏ. ਜੇ. ਐੱਸ. ਸੀ.) ਨੇ ਕਿਹਾ, ’2018 ਦੇ ਪਹਿਲੇ 6 ਮਹੀਨੇ ਅਫਗਾਨਿਸਤਾਨ ‘ਚ ਮੀਡੀਆ ਭਾਈਚਾਰੇ ਅਤੇ ਪੱਤਰਕਾਰਾਂ ਲਈ ਸਭ ਤੋਂ ਜ਼ਿਆਦਾ ਖੂਨੀ ਰਹੇ। ਹਿੰਸਾ ਅਤੇ ਧਮਕੀਆਂ ਦੇ ਕਰੀਬ 89 ਮਾਮਲੇ ਸਾਹਮਣੇ ਆਏ, ਜਿਨ੍ਹਾਂ ‘ਚੋਂ 11 ਪੱਤਰਕਾਰਾਂ ਦੀ ਹੱਤਿਆ ਕਰਨ ਦੇ ਮਾਮਲੇ ਵੀ ਸ਼ਾਮਲ ਹਨ।
ਇਕ ਜਿਲੇ ‘ਚ ਅੱਤਵਾਦੀ ਹਮਲੇ ਦੀ ਘਟਨਾ ਨੂੰ ਕਵਰ ਕਰਨ ਦੌਰਾਨ 9 ਪੱਤਰਕਾਰਾਂ ਦੇ ਇਕ ਸਮੂਹ ਦੀ 30 ਅਪ੍ਰੈਲ ਨੂੰ ਅੱਤਵਾਦੀ ਹਮਲੇ ‘ਚ ਹੱਤਿਆ ਕਰ ਦਿੱਤੀ ਗਈ ਸੀ। ਬਾਅਦ ‘ਚ ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸਮੂਹ ਇਸਲਾਮਕ ਸਟੇਟ (ਆਈ. ਐੱਸ.) ਨੇ ਲਈ ਸੀ। ਇਸ ਮਹੀਨੇ ‘ਚ 2 ਹੋਰ ਪੱਤਰਕਾਰਾਂ ਦੀ ਦੱਖਣੀ ਕੰਧਾਰ ਅਤੇ ਪੂਰਬੀ ਖੋਸਤ ਸੂਬੇ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰੈਸ ਸੁਰੱਖਿਆ ਸਮੂਹ ਨੇ ਹਿੰਸਾ ਨੂੰ ਵਧਾਉਣ ਅਤੇ ਅੱਤਵਾਦੀਆਂ ਵੱਲੋਂ ਅਫਗਾਨ ਪੱਤਰਕਾਰਾਂ ਨੂੰ ਦਿੱਤੀ ਜਾ ਰਹੀ ਧਮਕੀ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ। ਇਹ ਅੱਤਵਾਦੀ ਸਮੂਹ ਖਾਸ ਤੌਰ ‘ਤੇ ਤਾਲਿਬਾਨ ਅਤੇ ਆਈ. ਐੱਸ. ਨਾਲ ਸੰਬੰਧ ਰੱਖਦੇ ਹਨ।

Facebook Comment
Project by : XtremeStudioz