Close
Menu

ਅਫ਼ਗਾਨਿਸਤਾਨ ’ਚ ਹਵਾਈ ਹਮਲੇ, 13 ਨਾਗਰਿਕਾਂ ਦੀ ਮੌਤ

-- 26 March,2019

ਕਾਬੁਲ, 26 ਮਾਰਚ
ਉੱਤਰੀ ਅਫ਼ਗਾਨਿਸਤਾਨ ’ਚ ਪੈਂਦੇ ਸ਼ਹਿਰ ਕੁੰਡੂਜ਼ ’ਚ ਪਿਛਲੇ ਹਫ਼ਤੇ ‘ਕੌਮਾਂਤਰੀ ਤਾਕਤਾਂ’ ਵੱਲੋਂ ਕੀਤੇ ਗਏ ਹਵਾਈ ਹਮਲੇ ’ਚ 13 ਨਾਗਰਿਕਾਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਨੇ ਸੋਮਵਾਰ ਨੂੰ ਦੱਸਿਆ ਕਿ ਮ੍ਰਿਤਕਾਂ ’ਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਇਲਾਕੇ ’ਚ ਤਾਲਿਬਾਨ ਦਹਿਸ਼ਤਗਰਦਾਂ ਖ਼ਿਲਾਫ਼ ਦੇਰ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਤੜਕੇ ਹਵਾਈ ਹਮਲਾ ਕੀਤਾ ਗਿਆ ਸੀ। ਅਫ਼ਗਾਨਿਸਤਾਨ ’ਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਬਿਆਨ ’ਚ ਕਿਹਾ ਕਿ ਮੁਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਹਮਲੇ ’ਚ 10 ਬੱਚੇ ਮਾਰੇ ਗਏ ਹਨ। ਨਾਟੋ ਦੇ ਤਰਜਮਾਨ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਹ ਦਾਅਵਿਆਂ ਦੀ ਜਾਂਚ ਕਰ ਰਹੇ ਹਨ। ਅਫ਼ਗਾਨਿਸਤਾਨ ’ਚ ਜੰਗ ਦਾ ਭਾਰੀ ਖਮਿਆਜ਼ਾ ਆਮ ਨਾਗਰਿਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸੰਯੁਕਤ ਰਾਸ਼ਟਰ ਮੁਤਾਬਕ ਪਿਛਲੇ ਦਹਾਕੇ ਦੌਰਾਨ 32 ਹਜ਼ਾਰ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ।

Facebook Comment
Project by : XtremeStudioz