Close
Menu

ਅਫ਼ਗਾਨਿਸਤਾਨ ਨੇ ਜ਼ਿੰਬਾਬਵੇ ਤੋਂ ਲੜੀ ਜਿੱਤੀ

-- 09 February,2018

ਸ਼ਾਰਜਾਹ, ਅਫ਼ਗਾਨਿਸਤਾਨ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਖੇਡੇ ਗਏ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਜ਼ਿੰਬਾਬਵੇ ਨੂੰ 17 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 2-0 ਨਾਲ ਹੂੰਝਾ ਫੇਰ ਜਿੱਤ ਹਾਸਲ ਕਰ ਲਈ। ਮੱਧਕ੍ਰਮ ਦੇ ਬੱਲੇਬਾਜ਼ ਮੁਹੰਮਦ ਨਬੀ ਨੇ 26 ਗੇਂਦਾਂ ਵਿੱਚ ਦੋ ਚੌਕੇ ਅਤੇ ਚਾਰ ਛੱਕੇ ਮਾਰਦਿਆਂ 45 ਦੌੜਾਂ ਦੀ ਪਾਰੀ ਨਾਲ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫ਼ਗਾਨਿਸਤਾਨ ਨੂੰ ਤੈਅ ਓਵਰਾਂ ਵਿੱਚ ਨੌਂ ਵਿਕਟਾਂ ’ਤੇ 158 ਦੇ ਸਕੋਰ ਤਕ ਪਹੁੰਚਾਇਆ। ਇਸ ਦੇ ਜਵਾਬ ਵਿੱਚ ਜ਼ਿੰਬਾਬਵੇ ਦੀ ਟੀਮ ਤੈਅ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 141 ਦੌੜਾਂ ਹੀ ਬਣਾ ਸਕੀ। ਜ਼ਿੰਬਾਬਵੇ ਨੂੰ ਰੋਕਣ ਵਿੱਚ ਅਫ਼ਗਾਨ ਗੇਂਦਬਾਜ਼ਾਂ ਰਾਸ਼ਿਦ ਖ਼ਾਨ ਅਤੇ ਮੁਜ਼ੀਬ ਉਰ ਰਹਿਮਾਨ ਦੀ ਅਹਿਮ ਭੂਮਿਕਾ ਰਹੀ ਜਿਨ੍ਹਾਂ ਨੇ ਦੋ-ਦੋ ਵਿਕਟਾਂ ਲਈਆਂ। ਜ਼ਿੰਬਾਬਵੇ ਦੀ ਪਾਰੀ ਵਿੱਚ ਹੈਮਿਲਟਨ ਮਸਕਾਦਜ਼ਾ ਦੇ 29 ਦੌੜਾਂ ਤੋਂ ਬਾਅਦ ਸਿਕੰਦਰ ਰਜ਼ਾ ਨੇ 40 ਅਤੇ ਰੇਯਾਨ ਬਰਲ ਨੇ 30 ਦੌੜਾਂ ਦੀਆਂ ਪਾਰੀਆਂ ਖੇਡ ਕੇ ਟੀਮ ਨੂੰ ਇੱਕ ਸਮੇਂ ਚਾਰ ਵਿਕਟਾਂ ’ਤੇ 111 ਤਕ ਪਹੁੰਚਾਇਆ। ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਸ਼ਾਨਦਾਰ ਖੇਡੇ ਅਤੇ ਮੁਹੰਮਦ ਸ਼ਹਿਜਾਦ ਨੇ 17 ਦੌੜਾਂ ਅਤੇ ਕਰੀਮ ਸਾਦਿਕ ਨੇ 28 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕਪਤਾਨ ਅਸਗਰ ਸਤਾਨਿਕਜ਼ਈ ਨੇ 27 ਦੌੜਾਂ ਅਤੇ ਨਬੀ ਨੇ 45 ਦੌੜਾਂ ਬਣਾਈਆਂ। ਨਜ਼ੀਬੁੱਲਾਹ ਜਾਦਰਾਨ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਲੈੱਗ ਸਪਿਨਰ ਰਾਸ਼ਿਦ ਦੀ ਇਸ ਸਾਲ ਆਈਪੀਐਲ ਵਿੱਚ 14 ਲੱਖ ਡਾਲਰ ਦੀ ਬੋਲੀ ਲੱਗੀ ਹੈ।

Facebook Comment
Project by : XtremeStudioz