Close
Menu

ਅਮਰੀਕਾ ਦੁਨੀਆ ਭਰ ਲਈ ਬਣ ਗਿਐ ‘ਗੁੱਲਕ’, ਚੀਨ ਕੋਲ ਹਰ ਸਾਲ ਜਾ ਰਹੇ ਹਨ 500 ਅਰਬ ਡਾਲਰ

-- 19 September,2018

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਅਰਥ ਵਿਵਸਥਾ ਦਾ ਫਾਇਦਾ ਚੁੱਕਦੇ ਹੋਏ ਆਪਣੀ ਅਰਥਵਿਵਸਥਾ ਨੂੰ ਖੜ੍ਹਾ ਕਰਨ ਲਈ ਅਮਰੀਕਾ ਤੋਂ ਹਰ ਸਾਲ 500 ਅਰਬ ਡਾਲਰ ਲਿਜਾ ਰਿਹਾ ਹੈ। ਟਰੰਪ ਦਾ ਇਹ ਬਿਆਨ ਅਜਿਹੇ ਵੇਲੇ ‘ਚ ਆਇਆ ਹੈ ਜਦੋਂ ਉਨ੍ਹਾਂ ਨੇ ਇਕ ਹੀ ਦਿਨ ਪਹਿਲਾਂ ਚੀਨ ਦੀ 200 ਅਰਬ ਡਾਲਰ ਦੀ ਦਰਾਮਦ ‘ਤੇ ਟੈਕਸ ਲਗਾ ਕੇ ਵਪਾਰ ਯੁੱਧ ਨੂੰ ਹੋਰ ਤੇਜ਼ ਕਰ ਦਿੱਤਾ।

ਟਰੰਪ ਨੇ ਅਮਰੀਕਾ ਦੀ ਯਾਤਰਾ ‘ਤੇ ਆਏ ਪੋਲੈਂਡ ਦੇ ਰਾਸ਼ਟਰਪਤੀ ਆਂਦ੍ਰਜੇਜ ਡੁਡਾ ਦੇ ਨਾਲ ਵਾਈਟ ਹਾਊਸ ‘ਚ ਸੰਯੁਕਤ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਚੀਨ ਹਰ ਸਾਲ 500 ਅਰਬ ਡਾਲਰ ਅਮਰੀਕਾ ਤੋਂ ਲੈ ਜਾਂਦਾ ਹੈ। ਟਰੰਪ ਨੇ ਕਿਹਾ ਕਿ ਜੇਕਰ ਤੁਸੀਂ ਦੇਖੋ ਕਿ ਕੀ ਹੋ ਰਿਹਾ ਹੈ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਾਡਾ ਬਾਜ਼ਾਰ ਰਾਕੇਟ ਵਾਂਗ ਉੱਪਰ ਜਾ ਰਿਹਾ ਹੈ। ਮੈਂ ਨਹੀਂ ਚਾਹੁੰਦਾ ਕਿ ਉਨ੍ਹਾਂ ਦਾ ਬਾਜ਼ਾਰ ਡਿੱਗੇ ਪਰ ਤਿੰਨ ਮਹੀਨੇ ‘ਚ ਹੀ ਉਨ੍ਹਾਂ ਦਾ ਬਾਜ਼ਾਰ 32 ਫੀਸਦੀ ਡਿੱਗ ਗਿਆ ਹੈ। ਅਜਿਹਾ ਇਸ ਲਈ ਕਿ ਅਸੀਂ ਹੁਣ ਇਹ ਹੋਣ ਨਹੀਂ ਦੇਵਾਂਗੇ, ਜੋ ਕਿ ਉਹ ਕਰਦੇ ਆਏ ਹਨ। ਟਰੰਪ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਚੀਨ ਸਾਡੇ ਇਥੋਂ ਹਰ ਸਾਲ 500 ਅਰਬ ਡਾਲਰ ਤੋਂ ਜ਼ਿਆਦਾ ਧਨ ਲੈ ਕੇ ਜਾ ਰਿਹਾ ਹੈ। ਇਹ ਪੋਲੈਂਡ ਲਈ ਬਹੁਤ ਜ਼ਿਆਦਾ ਹੋਵੇਗਾ, ਹੈ ਜਾਂ ਨਹੀਂ? ਤੁਸੀਂ ਇਸ ਨਾਲ ਆਪਣੇ ਦੇਸ਼ ਨੂੰ ਨਵੇਂ ਸਿਰੇ ਤੋਂ ਤਿਆਰ ਕਰ ਸਕਦੇ ਹੋ। ਚੀਨ ਨੇ ਇਹ ਹੀ ਕੀਤਾ ਹੈ।

 

ਉਨ੍ਹਾਂ ਨੇ ਕਿਹਾ ਕਿ ਉਹ ਵਪਾਰ ਅਸੰਤੁਲਨ ‘ਤੇ ਸਖਤ ਨਜ਼ਰ ਰੱਖ ਰਹੇ ਹਨ ਕਿਉਂਕਿ ਇਹ ਬੇਹੱਦ ਮਹੱਤਵਪੂਰਨ ਹੈ। ਟਰੰਪ ਲਗਾਤਾਰ ਕਹਿੰਦੇ ਆਏ ਹਨ ਕਿ ਵਪਾਰ ਅਸੰਤੁਲਨ ਦੇ ਕਾਰਨ ਹੀ ਉਨ੍ਹਾਂ ਦੀ ਸਰਕਾਰ ਨੇ ਚੀਨ, ਯੂਰਪੀ ਸੰਘ, ਕੈਨੇਡਾ ਤੇ ਮੈਕਸੀਕੋ ਨਾਲ ਵਪਾਰ ਯੁੱਧ ਸ਼ੁਰੂ ਕੀਤਾ ਹੈ। ਪੋਲੈਂਡ ਵੀ ਯੂਰਪੀ ਸੰਘ ਦਾ ਮੈਂਬਰ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸੇ ਦੇਸ਼ ਦੇ ਨਾਲ ਵਪਾਰਕ ਘਾਟਾ 375 ਅਰਬ ਡਾਲਰ ਦਾ ਹੋਵੇ ਤੇ ਉਸ ਤੋਂ ਬਾਅਦ ਅਰਬਾਂ ਡਾਲਰਾਂ ਦੀਆਂ ਵੱਖ-ਵੱਖ ਜ਼ਿੰਮੇਦਾਰੀਆਂ ਹੋਣ ਤਾਂ ਕਿਸੇ ਨੂੰ ਤਾਂ ਇਸ ਬਾਰੇ ਕੁਝ ਕਰਨਾ ਹੀ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੁਨੀਆ ਭਰ ਲਈ ਇਕ ਗੁੱਲਕ ਬਣ ਗਿਆ ਹੈ ਤੇ ਸਾਰੇ ਇਸ ਦਾ ਫਾਇਦਾ ਚੁੱਕ ਰਹੇ ਹਨ।

ਉਨ੍ਹਾਂ ਕਿਹਾ ਕਿ ਚੀਨ ਨੇ ਸਾਡਾ ਫਾਇਦਾ ਚੁੱਕਿਆ ਹੈ। ਯੂਰਪੀ ਸੰਘ ਨੇ ਸਾਡਾ ਫਾਇਦਾ ਚੁੱਕਿਆ ਹੈ। ਹਰ ਕਿਸੇ ਨੇ ਸਾਡਾ ਫਾਇਦਾ ਚੁੱਕਿਆ ਹੈ। ਮੈਂ ਅਮਰੀਕੀ ਮਜ਼ਦੂਰਾਂ, ਕਿਸਾਨਾਂ, ਪਸ਼ੂ ਪਾਲਕਾਂ, ਕੰਪਨੀਆਂ ਨੂੰ ਬਚਾਉਣਾ ਚਾਹੁੰਦਾ ਹਾਂ। ਹੁਣ ਸਾਡਾ ਕੋਈ ਰੱਤੀ ਭਰ ਵੀ ਫਾਇਦਾ ਨਹੀਂ ਚੁੱਕ ਸਕਦਾ। ਚੀਨ ਦੀ ਦਰਾਮਦ ‘ਤੇ ਟੈਕਸ ਦੇ ਐਲਾਨ ਬਾਰੇ ਪੁੱਛੇ ਜਾਣ ‘ਤੇ ਟਰੰਪ ਨੇ ਕਿਹਾ ਕਿ ਇਹ ਮੁੱਦਾ ਬਣ ਜਾਂਦਾ ਹੈ ਜਦੋਂ ਅੰਕੜੇ ਬਹੁਤ ਵੱਡੇ ਹੋਣ। ਇਹ ਪਿਛਲੇ 20 ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਤੁਸੀਂ ਵਿਸ਼ਵ ਵਪਾਰ ਸੰਗਠਨ ਨੂੰ ਦੇਖੋ। ਜਦੋਂ ਚੀਨ ‘ਚ ਆਰਥਿਕ ਬਦਲਾਅ ਹੋਇਆ, ਉਹ ਰਾਕੇਟ ਵਾਂਗ ਵਧਿਆ ਕਿਉਂਕਿ ਉਸ ਨੇ ਵਿਸ਼ਵ ਸੰਗਠਨ ਦੇ ਨਿਯਮਾਂ ਦਾ ਫਾਇਦਾ ਚੁੱਕਿਆ।

Facebook Comment
Project by : XtremeStudioz