Close
Menu

ਅਮਰੀਕਾ ਵੱਲੋਂ ਪਾਕਿ ਦੀ ਸਹਾਇਤਾ ਰਾਸ਼ੀ ਵਿੱਚ ਕਟੌਤੀ: ਪੌਂਪੀਓ

-- 25 May,2018

ਵਾਸ਼ਿੰਗਟਨ, ਅਮਰੀਕਾ ਨੇ ਪਾਕਿਸਤਾਨ ਦੀ ਸਹਾਇਤਾ ਲਈ ਦਿੱਤੇ ਜਾਣ ਵਾਲੇ ਫੰਡਾਂ ਵਿੱਚ ਕਾਫ਼ੀ ਕਟੌਤੀ ਕੀਤੀ ਹੈ ਤੇ 2018 ਵਿੱਚ ਬਹੁਤ ਘੱਟ ਰਾਸ਼ੀ ਜਾਰੀ ਕੀਤੀ ਗਈ ਹੈ, ਜਦੋਂ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਕਟੌਤੀ ਹੋਰ ਵਧਦੀ ਜਾਵੇਗੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਦਾ ਕਹਿਣਾ ਹੈ ਕਿ ਇਸਲਾਮਾਬਾਦ ਅਮਰੀਕਾ ਦੇ ਡਿਪਲੋਮੈਟਾਂ ਨਾਲ ਮਾੜਾ ਵਰਤਾਅ ਕਰ ਰਿਹਾ ਹੈ। ਅਮਰੀਕਾ ਵੱਲੋਂ ਪਾਕਿਸਤਾਨ ਨੂੰ ਹਰ ਸਾਲ 1.15 ਅਰਬ ਅਮਰੀਕੀ ਡਾਲਰ ਦੀ ਸੁਰੱਖਿਆ ਸਬੰਧੀ ਸਹਾਇਤਾ ਦਿੱਤੀ ਜਾਂਦੀ ਸੀ ਜੋ ਇਸ ਸਾਲ ਜਨਵਰੀ ਵਿੱਚ ਰੋਕ ਦਿੱਤੀ ਗਈ ਸੀ। ਇਹ ਸਹਾਇਤਾ ਇਸ ਲਈ ਰੋਕ ਦਿੱਤੀ ਗਈ ਸੀ ਕਿਉਂਕਿ ਪਾਕਿਸਤਾਨ ਲਗਾਤਾਰ ਅਫਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਨੂੰ ਹੁਲਾਰਾ ਦੇ ਰਿਹਾ ਹੈ ਅਤੇ ਇਨ੍ਹਾਂ ਅਤਿਵਾਦੀ ਸੰਗਠਨਾਂ ਵਿਰੁੱਧ ਕਾਰਵਾਈ ਕਰਨ ਵਿੱਚ ਨਾਕਾਮ ਸਾਬਤ ਹੋਇਆ ਹੈ।
ਇਕ ਸਵਾਲ ਦੇ ਜਵਾਬ ’ਚ ਪੌਂਪੀਓ ਨੇ ਕਿਹਾ ਅਮਰੀਕਾ ਉਦੋਂ ਤਕ ਪਾਕਿਸਤਾਨ ਦੀ ਸਹਾਇਤਾ ਰਾਸ਼ੀ ’ਤੇ ਰੋਕ ਜਾਰੀ ਰੱਖੇਗਾ ਜਦੋਂ ਤਕ ਪਾਕਿਸਤਾਨ ਡਾ. ਸ਼ਕੀਲ ਅਫ਼ਰੀਦੀ ਨੂੰ ਰਿਹਾਅ ਨਹੀਂ ਕਰਦਾ ਜਿਸ ਨੇ ਓਸਾਮਾ ਬਿਨ ਲਾਦਿਨ ਨੂੰ ਲੱਭਣ ਵਿੱਚ ਸੀਆਈਏ ਦੀ ਮਦਦ ਕੀਤੀ ਸੀ।

Facebook Comment
Project by : XtremeStudioz